ਦੇਸ਼ 'ਚ ਓਮੀਕ੍ਰੋਨ ਦੇ ਕੁੱਲ 578 ਮਾਮਲੇ, ਦਿੱਲੀ ਅਤੇ ਮਹਾਰਾਸ਼ਟਰ 'ਚ ਸਭ ਤੋਂ ਵੱਧ ਕੇਸ

Monday, Dec 27, 2021 - 11:00 AM (IST)

ਦੇਸ਼ 'ਚ ਓਮੀਕ੍ਰੋਨ ਦੇ ਕੁੱਲ 578 ਮਾਮਲੇ, ਦਿੱਲੀ ਅਤੇ ਮਹਾਰਾਸ਼ਟਰ 'ਚ ਸਭ ਤੋਂ ਵੱਧ ਕੇਸ

ਨਵੀਂ ਦਿੱਲੀ- ਸਾਊਥ ਅਫ਼ਰੀਕਾ 'ਚ ਪਾਏ ਗਏ ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਨੇ ਭਾਰਤ 'ਚ ਵੀ ਤੇਜ਼ੀ ਨਾਲ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਦੱਸਣਯੋਗ ਹੈ ਕਿ ਹੁਣ ਤੱਕ ਦੇਸ਼ 'ਚ ਓਮੀਕ੍ਰੋਨ ਮਾਮਲਿਆਂ ਦੀ ਗਿਣਤੀ ਵੱਧ ਕੇ 578 ਹੋ ਗਈ ਹੈ। ਜਿਨ੍ਹਾਂ 'ਚੋਂ 151 ਮਰੀਜ਼ ਸਿਹਤਮੰਦ ਹੋ ਚੁਕੇ ਹਨ। ਮਹਾਰਾਸ਼ਟਰ 'ਚ 141 ਅਤੇ ਦਿੱਲੀ 'ਚ ਓਮੀਕ੍ਰੋਨ ਦੇ 142 ਮਾਮਲੇ ਸਾਹਮਣੇ ਆ ਚੁਕੇ ਹਨ, ਜਿਸ ਨੂੰ ਦੇਖਦੇ ਹੋਏ ਕੇਜਰੀਵਾਲ ਸਰਕਾਰ ਨੇ ਨਾਈਟ ਕਰਫਿਊ ਲਗਾ ਦਿੱਤਾ ਹੈ। 

PunjabKesari

ਦੇਸ਼ ਦੇ ਸੂਬਿਆਂ ਦੀ ਗੱਲ ਕਰੀਏ ਤਾਂ ਗੁਜਰਾਤ 'ਚ 49, ਤੇਲੰਗਾਨਾ 'ਚ 38, ਕੇਰਲ 'ਚ 57, ਤਾਮਿਲਨਾਡੂ 'ਚ 34, ਕਰਨਾਟਕ 'ਚ 38, ਰਾਜਸਥਾਨ 43, ਮੱਧ ਪ੍ਰਦੇਸ਼ (9), ਓਡੀਸ਼ਾ (8), ਹਰਿਆਣਾ 'ਚ 10, ਪੱਛਮੀ ਬੰਗਾਲ 'ਚ 3, ਜੰਮੂ ਕਸ਼ਮੀਰ 'ਚ 3, ਉੱਤਰ ਪ੍ਰਦੇਸ਼ 'ਚ 2, ਚੰਡੀਗੜ੍ਹ ਚ 1, ਲੱਦਾਖ (1), ਉਤਰਾਖੰਡ 'ਚ 1 ਅਤੇ ਹਿਮਾਚਲ ਪ੍ਰਦੇਸ਼ 'ਚ ਵੀ ਓਮੀਕ੍ਰੋਨ ਦਾ ਇਕ ਮਾਮਲਾ ਸਾਹਮਣੇ ਆਇਆ ਹੈ। ਉੱਥੇ ਹੀ ਦੇਸ਼ 'ਚ ਹੁਣ ਤੱਕ 141.70 ਕਰੋੜ ਤੋਂ ਵੱਧ ਲੋਕਾਂ ਨੂੰ ਕੋਰੋਨਾ ਟੀਕੇ ਲਾਏ ਗਏ ਹਨ।

ਇਹ ਵੀ ਪੜ੍ਹੋ : ਬੂਸਟਰ ਡੋਜ਼ ਨੂੰ ਲੈ ਕੇ ਅਹਿਮ ਖ਼ਬਰ- ਜਾਣੋ, ਦੂਜੀ ਡੋਜ਼ ਤੋਂ ਬਾਅਦ ਕਿੰਨਾ ਹੋਵੇਗਾ ਅੰਤਰ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

DIsha

Content Editor

Related News