ਲਾਲ ਕਿਲੇ ਨੂੰ ਉਡਾਉਣ ਦੀ ਧਮਕੀ, ਇਕ ਗ੍ਰਿਫਤਾਰ
Monday, Jul 17, 2017 - 02:25 AM (IST)
ਨਵੀਂ ਦਿੱਲੀ— ਦਿੱਲੀ ਪੁਲਸ ਨੂੰ ਇਕ ਵਿਅਕਤੀ ਨੇ ਲਾਲ ਕਿਲੇ ਨੂੰ ਉਡਾਉਣ ਦੀ ਧਮਕੀ ਦੇ ਕੇ ਪ੍ਰੇਸ਼ਾਨ ਕਰ ਦਿੱਤਾ, ਹਾਲਾਂਕਿ ਇਹ ਕਾਲ ਫਰਜ਼ੀ ਨਿਕਲੀ।
ਪੁਲਸ ਨੇ ਮੌਜ-ਮਸਤੀ ਲਈ ਕਾਲ ਕਰਨ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੇ ਦੱਸਿਆ ਕਿ ਰਾਤ 7 ਵਜੇ ਇਕ ਵਿਅਕਤੀ ਨੇ ਪਾਕਿਸਤਾਨੀ ਹੋਣ ਦਾ ਦਾਅਵਾ ਕਰਦੇ ਹੋਏ ਕਿਹਾ ਕਿ ਰਾਤ 8.30 ਵਜੇ ਲਾਲ ਕਿਲੇ ਵਿਚ ਬੰਬ ਧਮਾਕਾ ਹੋਵੇਗਾ। ਉਸ ਨੇ ਇਹ ਵੀ ਕਿਹਾ ਕਿ ਉਸ ਨੇ ਕਨਾਟ ਪੈਲੇਸ ਦੇ ਇਕ ਹੋਟਲ 'ਚ ਵੀ ਬੰਬ ਰੱਖਿਆ ਹੈ। ਪੁਲਸ ਕੰਟਰੋਲ ਰੂਮ ਦੇ ਵਾਹਨ ਛੇਤੀ ਹੀ ਫੋਨ ਕਰਨ ਵਾਲੇ ਦੇ ਘਰ ਪਹੁੰਚ ਗਏ। ਪੁਲਸ ਨੇ ਪਹਾੜਗੰਜ ਦੇ ਇਕ ਹੋਟਲ 'ਚੋਂ 22 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ, ਜੋ ਹੋਟਲ 'ਚ ਮੈਨੇਜਰ ਹੈ ਅਤੇ ਬਿਹਾਰ ਦਾ ਰਹਿਣ ਵਾਲਾ ਹੈ।
