ਚੱਲਦੀ ਕਾਰ ''ਚ ਕੁੜੀ ਨਾਲ ਸਮੂਹਿਕ ਜਬਰ ਜ਼ਿਨਾਹ, ਸੜਕ ''ਤੇ ਸੁੱਟ ਹੋਏ ਫਰਾਰ

Friday, Sep 20, 2024 - 04:10 PM (IST)

ਚੱਲਦੀ ਕਾਰ ''ਚ ਕੁੜੀ ਨਾਲ ਸਮੂਹਿਕ ਜਬਰ ਜ਼ਿਨਾਹ, ਸੜਕ ''ਤੇ ਸੁੱਟ ਹੋਏ ਫਰਾਰ

ਮਥੁਰਾ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਮਥੁਰਾ 'ਚ ਛਾਤਾ ਕਸਬੇ 'ਚ ਤਿੰਨ ਨੌਜਵਾਨਾਂ ਨੇ ਵੀਰਵਾਰ ਨੂੰ ਗੁਆਂਢ ਦੀ ਨਾਬਾਲਗ ਕੁੜੀ ਨਾਲ ਚੱਲਦੀ ਕਾਰ 'ਚ ਸਮੂਹਿਕ ਜਬਰ ਜ਼ਿਨਾਹ ਕਰਨ ਤੋਂ ਬਾਅਦ ਉਸ ਨੂੰ ਸੜਕ ਕਿਨਾਰੇ ਸੁੱਟ ਦਿੱਤਾ। ਪੁਲਸ ਨੇ ਦੋਸ਼ੀ ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਸੁਪਰਡੈਂਟ ਤ੍ਰਿਗੁਨ ਬਿਸੇਨ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੀੜਤਾ ਦੇ ਪਿਤਾ ਦੀ ਸ਼ਿਕਾਇਤ ਅਨੁਸਾਰ ਵੀਰਵਾਰ ਨੂੰ ਛਾਤਾ ਕਸਬੇ 'ਚ ਇਕ ਨਾਬਾਲਗ ਦਲਿਤ ਕੁੜੀ ਨਾਸ਼ਤੇ ਦਾ ਸਾਮਾਨ ਲੈਣ ਆਪਣੇ ਗੁਆਂਢ ਦੀ ਹੀ ਇਕ ਦੁਕਾਨ 'ਤੇ ਗਈ ਸੀ, ਜਿੱਥੇ ਨੀਰਜ ਨਾਂ ਦੇ ਨੌਜਵਾਨ ਨੇ ਉਸ ਨੂੰ ਪੀਣ ਲਈ ਪਾਣੀ ਦੀ ਬੋਤਲ ਦਿੱਤੀ।

ਇਹ ਵੀ ਪੜ੍ਹੋ : ਸਕੂਲ 'ਚੋਂ ਮਿਲੀ 6 ਸਾਲਾ ਬੱਚੀ ਦੀ ਲਾਸ਼

ਸ਼ਿਕਾਇਤ ਅਨੁਸਾਰ, ਕੁੜੀ ਪਾਣੀ ਪੀਂਦੇ ਹੀ ਬੇਹੋਸ਼ ਹੋ ਗਈ ਅਤੇ ਨੀਰਜ, ਉਸ ਦਾ ਦੋਸਤ ਸ਼ੈਲੇਂਦਰ ਅਤੇ ਉਸ ਦਾ ਇਕ ਹੋਰ ਦੋਸਤ ਕੁੜੀ ਨੂੰ ਕਾਰ 'ਚ ਬਿਠਾ ਕੇ ਆਪਣੇ ਨਾਲ ਲੈ ਗਏ। ਇਸ 'ਚ ਕਿਹਾ ਗਿਆ ਹੈ ਕਿ ਤਿੰਨਾਂ ਨੇ ਚੱਲਦੀ ਕਾਰ 'ਚ ਬੇਹੋਸ਼ ਕੁੜੀ ਨਾਲ ਜਬਰ ਜ਼ਿਨਾਹ ਕੀਤਾ ਅਤੇ ਫਿਰ ਬਰਸਾਨਾ ਰੋਡ ਦੇ ਫਲਾਈਓਵਰ ਦੇ ਹੇਠਾਂ ਕਾਰ ਤੋਂ ਉਸ ਨੂੰ ਸੁੱਟ ਦਿੱਤਾ। ਹੋਸ਼ ਆਉਣ 'ਤੇ ਕੁੜੀ ਆਪਣੇ ਘਰ ਪਹੁੰਚੀ ਅਤੇ ਮਾਤਾ-ਪਿਤਾ ਨੂੰ ਆਪਬੀਤੀ ਸੁਣਾਈ। ਬਿਸੇਨ ਨੇ ਦੱਸਿਆ ਕਿ ਇਸ ਮਾਮਲੇ 'ਚ ਸ਼ੁੱਕਰਵਾਰ ਨੂੰ ਭਾਰਤੀ ਨਿਆਂ ਸੰਹਿਤਾ (ਬੀ.ਐੱਨ.ਐੱਸ.) ਦੀਆਂ ਧਾਰਾਵਾਂ 'ਚ ਮੁਕੱਦਮਾ ਦਰਜ ਕਰ ਕੇ ਕਾਰਵਾਈ ਸ਼ੁਰੂ ਕੀਤੀ ਗਈ ਹੈ। ਕੁੜੀ ਨੂੰ ਮੈਡੀਕਲ ਜਾਂਚ ਲਈ ਜ਼ਿਲ੍ਹਾ ਮਹਿਲਾ ਹਸਪਤਾਲ ਭੇਜਿਆ ਗਿਆ ਹੈ। ਇਸ ਤੋਂ ਬਾਅਦ ਸਜ਼ਾ ਪ੍ਰਕਿਰਿਆ ਸੰਹਿਤਾ ਦੀ ਧਾਰਾ 164 ਦੇ ਅਧੀਨ ਕੁੜੀ ਦਾ ਬਿਆਨ ਦਰਜ ਕੀਤਾ ਜਾਵੇਗਾ। ਤਿੰਨਾਂ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News