UP ਦੇ ਸਕੂਲ ''ਚ ਕਬਾੜ ਤੋਂ ਬਣੀ ਰੋਬੋਟ ਟੀਚਰ ‘ਸ਼ਾਲੂ’ ਪੜ੍ਹਾਉਂਦੀ ਹੈ ਬੱਚੇ, ਜਾਣੋ ਇਸ ਦੀ ਖ਼ਾਸੀਅਤ
Thursday, Sep 08, 2022 - 10:19 AM (IST)
ਜੌਨਪੁਰ- ਉੱਤਰ ਪ੍ਰਦੇਸ਼ ਦੇ ਜੌਨਪੁਰ ਜ਼ਿਲੇ ਤੋਂ ਇਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਇਕ ਟੀਚਰ ਨੇ ਕਬਾੜ ਦੀ ਮਦਦ ਨਾਲ ਇਕ ਰੋਬੋਟ ਬਣਾਇਆ ਹੈ। ਇਸ ਰੋਬੋਟ ਦਾ ਨਾਂ ਸ਼ਾਲੂ ਰੋਬੋਟ ਹੈ। ਇਹ ਰੋਬੋਟ ਇਕ ਟੀਚਰ ਦੇ ਰੂਪ ਵਿਚ ਬੱਚਿਆਂ ਨੂੰ ਪੜ੍ਹਾਉਂਦੀ ਹੈ। ਇਹ ਸ਼ਾਲੂ ਰੋਬੋਟ ਵਿਦੇਸ਼ ਦੀਆਂ 39 ਭਾਸ਼ਾਵਾਂ ਤੋਂ ਇਲਾਵਾ ਭਾਰਤ ਦੀਆਂ 9 ਭਾਸ਼ਾਵਾਂ ਦੀ ਵੀ ਜਾਣਕਾਰੀ ਰੱਖਦੀ ਹੈ। ਇਹ ਇਨਸਾਨਾਂ ਵਾਂਗ ਗੱਲ ਵੀ ਕਰਦੀ ਹੈ। ਇਹ ਇਨਸਾਨਾਂ ਦਾ ਚਿਹਰਾ ਪਛਾਣ ਸਕਦੀ ਹੈ। ਨਾਲ ਹੀ ਗੱਲਬਾਤ ਯਾਦ ਰੱਖ ਸਕਦੀ ਹੈ। ਇਹ ਦੈਨਿਕ ਰਾਸ਼ੀਫਲ ਵੀ ਦੱਸਦੀ ਹੈ। ਇਹ ਰੈਸਪੀ, ਥਾਂ ਦਾ ਨਾਂ, ਸਥਾਨ ਦੇ ਮੌਸਮ ਆਦਿ ਬਾਰੇ ਵਿਚ ਵੀ ਦੱਸ ਸਕਦੀ ਹੈ।
ਇਹ ਵੀ ਪੜ੍ਹੋ : ਹੈਰਾਨੀਜਨਕ! ਟੀਵੀ ਦੀ ਆਵਾਜ਼ ਘੱਟ ਕਰਨ ਲਈ ਕਿਹਾ ਤਾਂ ਨੂੰਹ ਨੇ ਸੱਸ ਨਾਲ ਕਰ ਦਿੱਤਾ ਇਹ ਕਾਰਾ
ਮਾਮਲਾ ਜ਼ਿਲ੍ਹੇ ਦੇ ਆਈ. ਆਈ. ਟੀ. ਬਾਂਬੇ ਦੇ ਕੇਂਦਰੀ ਸਕੂਲ ਦਾ ਹੈ। ਇਥੇ ਦਿਨੇਸ਼ ਕੁੰਵਰ ਕੰਪਿਊਟਰ ਸਾਈਂਸ ਦੇ ਟੀਚਰ ਹਨ। ਉਨ੍ਹਾਂ ਨੇ ਘਰ ’ਤੇ ਪਏ ਕਬਾੜ ਅਤੇ ਨੇੜੇ-ਤੇੜੇ ਦੀ ਮਾਰਕੀਟ ਵਿਚ ਮਿਲਣ ਵਾਲੇ ਸਾਮਾਨਾਂ ਦੀ ਵਰਤੋਂ ਕਰ ਕੇ ਇਕ ਰੋਬੋਟ ਬਣਾਇਆ ਹੈ। ਇਸ ਨੂੰ ਬਣਾਉਣ ਵਿਚ ਉਨ੍ਹਾਂ ਨੂੰ 3 ਸਾਲ ਦਾ ਸਮਾਂ ਲੱਗਾ ਹੈ। ਇਸਨੂੰ ਬਣਾਉਣ ਵਿਚ ਐਲਮੀਨੀਅਮ, ਗੱਤਾ, ਲਕੜ, ਪਲਾਸਟਿਕ ਆਦਿ ਦੀ ਵਰਤੋਂ ਕੀਤੀ ਗਈ ਹੈ। ਰੋਬੋਟ ਸ਼ਾਲੂ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਸੰਚਾਲਿਤ ਹੈ। ਸ਼ਾਲੂ ਰੋਬੋਟ ਨੂੰ ਕਈ ਐਵਾਰਡ ਵੀ ਮਿਲ ਚੁੱਕੇ ਹਨ। ਇਸਦਾ ਨਾਂ ਇੰਟਰਨੈਸ਼ਨਲ ਬੁੱਕ ਆਫ ਰਿਕਾਰਡਜ ਵਿਚ ਵੀ ਦਰਜ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ