ਗੁਲਮਰਗ ਦੇ ਪ੍ਰਸਿੱਧ ਸਕੀ-ਰਿਸੋਰਟ ਵਿਚ ਬਣਾਈ ਗਈ ਤਾਜ ਮਹਿਲ ਵਰਗੀ ਮੂਰਤੀ, ਲੋਕਾਂ ਲਈ ਬਣੀ ਖਿੱਚ ਦਾ ਕੇਂਦਰ
Friday, Feb 11, 2022 - 09:49 AM (IST)
ਸ਼੍ਰੀਨਗਰ (ਅਰੀਜ)- ਗ੍ਰੈਂਡ ਮੁਮਤਾਜ ਰਿਸੋਰਟਸ ਨੇ ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਗੁਲਮਰਗ ਦੇ ਵਿਸ਼ਵ ਪ੍ਰਸਿੱਧ ਸਕੀ-ਰਿਸੋਰਟ ਵਿਚ ਤਾਜ ਮਹਿਲ ਵਰਗੀ ਇਕ ਬਰਫ਼ ਦੀ ਮੂਰਤੀ ਬਣਾਈ ਹੈ। ਤਾਜ ਮਹਿਲ ਦੀ ਇਹ ਮੂਰਤੀ ਸੈਲਾਨੀਆਂ ਅਤੇ ਸਥਾਨਕ ਲੋਕਾਂ ਦਾ ਧਿਆਨ ਆਕਰਸ਼ਿਤ ਕਰ ਰਹੀ ਹੈ।
ਡਾਇਰੈਕਟਰ ਜਨਰਲ ਸਤਿਆਜੀਤ ਗੋਪਾਲ ਨੇ ਦੱਸਿਆ ਕਿ ਇਹ ਬਰਫ਼ ਦਾ ਤਾਜ ਮਹੱਲ ਹੋਟਲ ਕੰਪਲੈਕਸ ਦੇ ਅੰਦਰ ਹੋਟਲ ਟੀਮ ਦੇ ਮੈਂਬਰਾਂ ਵਲੋਂ ਲਗਭਗ 17 ਦਿਨਾਂ ਵਿਚ ਬਣਾਇਆ ਗਿਆ। ਉਨ੍ਹਾਂ ਨੇ ਕਿਹਾ ਕਿ ਸਾਨੂੰ ਇਹ ਵਿਚਾਰ ਗੁਲਮਰਗ ਵਿਚ ਵੱਡੀ ਗਿਣਤੀ ਵਿਚ ਸੈਲਾਨੀਆਂ ਨੂੰ ਦੇਖਣ ਤੋਂ ਬਾਅਦ ਆਇਆ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਰਵਾਇਤੀ ਕਸ਼ਮੀਰੀ ਕਾਹਵਾ ਪੇਸ਼ ਕਰਦੇ ਹਨ ਅਤੇ ਇਹ ਥਾਂ ਸਾਰੇ ਲੋਕਾਂ ਲਈ ਤਸਵੀਰਾਂ ਅਤੇ ਸੈਲਫ਼ੀ ਲੈਣ ਦਾ ਇਕ ਕੇਂਦਰ ਬਣ ਗਿਆ ਹੈ। ਇਸ ਥਾਂ ’ਤੇ ਜਾਣ ਲਈ ਕੋਈ ਦਾਖ਼ਲਾ ਫ਼ੀਸ ਨਹੀਂ ਹੈ ਅਤੇ ਇਹ 24 ਘੰਟੇ ਖੁੱਲ੍ਹਿਆ ਰਹਿੰਦਾ ਹੈ। ਕੈਲਗਰੀ ਕੈਨੇਡਾ ਦੇ ਇਕ ਸੈਲਾਨੀ ਨੇ ਕਿਹਾ ਕਿ ਮੈਂ ਸਵਿਟਜਰਲੈਂਡ, ਫਿਨਲੈਂਡ ਅਤੇ ਕੈਨੇਡਾ ਵਿਚ ਬਹੁਤ ਸਾਰੀ ਬਰਫ ਦੀ ਨੱਕਾਸੀ ਅਤੇ ਬਰਫ਼ ਦੀਆਂ ਮੂਰਤੀਆਂ ਦੇਖੀਆਂ ਹਨ, ਪਰ ਇਥੇ ਕਸ਼ਮੀਰ ਵਿਚ ਤਾਜ ਮਹਿਲ ਕਲਪਨਾ ਤੋਂ ਪਰੇ ਸੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ