ਬੀਮਾਰ ਬਣਾ ਸਕਦੈ ਤੁਹਾਡੀ ਜੇਬ ’ਚ ਪਿਆ ਇਕ ਵੀ ਸਿੱਕਾ!
Friday, Feb 21, 2020 - 07:39 PM (IST)

ਨਵੀਂ ਦਿੱਲੀ (ਕ.)–ਇਕ ਹੱਥ ਤੋਂ ਦੂਜੇ ਹੱਥ ’ਚ ਜਾਣ ਵਾਲਾ ਸਿੱਕਾ ਕਈ ਤਰ੍ਹਾਂ ਦੀ ਐਲਰਜੀ ਅਤੇ ਚਮੜੀ ਨਾਲ ਜੁੜੀਆਂ ਬੀਮਾਰੀਆਂ ਦਾ ਕਾਰਣ ਬਣ ਸਕਦਾ ਹੈ। ਐੱਮ. ਐੱਸ. ਯੂਨੀਵਰਸਿਟੀ ਦੇ ਡਿਪਾਰਟਮੈਂਟ ਆਫ ਐਨਵਾਇਰਮੈਂਟਲ ਸਟੱਡੀਜ਼ ਦੀ ਖੋਜ ’ਚ ਪਤਾ ਲੱਗਾ ਹੈ ਕਿ ਸਿੱਕਿਆਂ ’ਤੇ ਕਈ ਤਰ੍ਹਾਂ ਦੀ ਫੰਗਸ ਪਾਈ ਜਾਂਦੀ ਹੈ, ਜੋ ਬੀਮਾਰੀਆਂ ਦਾ ਕਾਰਣ ਬਣ ਸਕਦੇ ਹਨ।
ਪ੍ਰੋਫੈਸਰ ਅਰੁਣ ਆਰੀਆ ਨੇ ਕਿਹਾ ਕਿ ਸਾਡੇ ਸਟੂਡੈਂਟਸ ਨੇ ਲਗਭਗ 100 ਸਿੱਕਿਆਂ ਦਾ ਅਧਿਐਨ ਕੀਤਾ। ਤਿੰਨ ਨੂੰ ਛੱਡ ਕੇ ਬਾਕੀ ਸਾਰਿਆਂ ’ਤੇ ਛੋਟੇ-ਛੋਟੇ ਜੀਵਾਣੂ ਅਤੇ ਫੰਗਸ ਪਾਏ ਗਏ। ਐਸਪਰਗਿਲਸ ਨਿਗਰ ਵਰਗੇ ਫੰਗੀ ਆਰਗੈਨਿਕ ਐਸਿਡ ਬਣਾਉਂਦੇ ਹਨ, ਜੋ ਸਿੱਕੇ ਦੀ ਪਰਤ ਨੂੰ ਗਲਾ ਦਿੰਦਾ ਹੈ ਅਤੇ ਕਈ ਤਰ੍ਹਾਂ ਦੀਆਂ ਚਮੜੀ ਸਬੰਧੀ ਸਮੱਸਿਆਵਾਂ ਦਾ ਕਾਰਣ ਹੁੰਦਾ ਹੈ। ਇਸ ਕਾਰਣ ਚਮੜੀ ਨਾਲ ਜੁੜੀ ਐਲਰਜੀ, ਛਿੱਕ, ਅੱਖਾਂ ’ਚੋਂ ਹੰਝੂ ਅਤੇ ਸਰੀਰ ’ਚ ਧੱਬੇ ਪੈਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।