ਟਿਕਟਾਕ ’ਤੇ ਵੀਡਿਓ ਬਣਾਉਂਦੇ ਸਮੇਂ ਚਲੀ ਗੋਲੀ, ਮੌਤ
Monday, Apr 15, 2019 - 12:53 AM (IST)

ਨਵੀਂ ਦਿੱਲੀ, (ਭਾਸ਼ਾ)- ਰਾਸ਼ਟਰੀ ਰਾਜਧਾਨੀ ’ਚ 19 ਸਾਲਾ ਇਕ ਵਿਅਕਤੀ ਦੀ ਉਸ ਦੇ ਦੋਸਤ ਵਲੋਂ ਕਥਿਤ ਤੌਰ ’ਤੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਵਾਰਦਾਤ ਸਮੇਂ ਉਹ ਮੋਬਾਇਲ ਐਪ ਟਿਕਟਾਕ ’ਤੇ ਵੀਡਿਓ ਬਣਾ ਰਹੇ ਸਨ। ਪੁਲਸ ਨੇ ਦੱਸਿਆ ਕਿ ਬੀਤੀ ਰਾਤ ਸਲਮਾਨ ਆਪਣੇ ਦੋਸਤ ਸੋਹੇਲ ਤੇ ਅਮੀਰ ਨਾਲ ਕਾਰ ’ਚ ਇੰਡੀਆ ਗੇਟ ਗਿਆ ਹੋਇਆ ਸੀ। ਵਾਪਸ ਆਉਂਦੇ ਸਮੇਂ ਸਲਮਾਨ ਨਾਲ ਬੈਠੇ ਸੋਹੇਲ ਨੇ ਟਿਕਟਾਕ ’ਤੇ ਵੀਡਿਓ ਬਣਾਉਣ ਦੇ ਚੱਕਰ ’ਚ ਸਲਮਾਨ ’ਤੇ ਨਿਸ਼ਾਨਾ ਸਾਧਿਆ ਪਰ ਪਿਸਤੋਲ ’ਚੋਂ ਨਿਕਲੀ ਗੋਲੀ ਉਸ ਦੀ ਖੱਬੀ ਗਲ ’ਤੇ ਲਗ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲਸ ਨੇ ਕੇਸ ਦਰਜ ਕਰ ਲਿਆ ਹੈ।