ਭੂਚਾਲ ਦੇ ਝਟਕੇ ਨਾਲ ਫਿਰ ਕੰਬਿਆ ਚੰਬਾ, ਲੋਕਾਂ ''ਚ ਡਰ ਦਾ ਮਾਹੌਲ

06/15/2017 6:16:56 PM

ਚੰਬਾ— ਹਿਮਾਚਲ ਦੇ ਚੰਬਾ ਜ਼ਿਲੇ 'ਚ ਭੂਚਾਲ ਦਾ ਝਟਕਾ ਮਹਿਸੂਸ ਕੀਤਾ ਗਿਆ। ਇਹ ਝਟਕਾ ਬੁੱਧਵਾਰ ਰਾਤੀ ਕਰੀਬ 11.26 ਵਜੇ ਮਹਿਸੂਸ ਹੋਇਆ। ਰਿਕਟਰ ਸਕੇਲ 'ਤੇ ਇਸ ਦੀ ਤੀਬਰਤਾ 3.1 ਮਾਪੀ ਗਈ ਹੈ। ਇਸ ਝਟਕੇ ਨਾਲ ਕਿਸੇ ਪ੍ਰਕਾਰ ਦਾ ਨੁਕਸਾਨ ਹੋਣ ਦੀ ਸੂਚਨਾ ਨਹੀਂ ਹੈ। ਭੂਚਾਲ ਦੇ ਕਾਰਨ ਲੋਕਾਂ 'ਚ ਡਰ ਦਾ ਮਾਹੌਲ ਹੈ ਅਤੇ ਉਨ੍ਹਾਂ ਨੇ ਰਾਤ ਬਾਹਰ ਬਿਤਾਈ ਸੀ। ਮੌਸਮ ਵਿਗਿਆਨ ਕੇਂਦਰ ਸ਼ਿਮਲਾ ਦੇ ਨਿਰਦੇਸ਼ਕ ਮਨਮੋਹਨ ਸਿੰਘ ਨੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਹ ਭੂਚਾਲ ਜ਼ਮੀਨ ਤੋਂ 5 ਕਿਲੋਮੀਟਰ ਹੇਠਾਂ ਸੀ। ਚੰਬਾ 'ਚ ਪਿਛਲੇ ਮਹੀਨੇ ਵੀ ਤਿੰਨ ਦਿਨ ਲਗਾਤਾਰ ਭੂਚਾਲ ਦੇ ਝਟਕੇ ਆਏ ਸੀ ਅਤੇ ਇਹ ਵੀ ਘੱਟ ਤੀਬਰਤਾ ਦੇ ਸੀ ਪਰ ਲੋਕਾਂ ਅੰਦਰ ਇਨ੍ਹਾਂ ਝਟਕਿਆਂ ਦੇ ਬਾਅਦ ਡਰ ਬਣਿਆ ਹੋਇਆ ਹੈ।


Related News