DMK ਦੇ ਸੰਸਦ ਮੈਂਬਰ ਏ. ਰਾਜਾ ਦੀਆਂ 15 ਬੇਨਾਮੀ ਜਾਇਦਾਦਾਂ ਜ਼ਬਤ
Wednesday, Oct 11, 2023 - 11:49 AM (IST)
ਨਵੀਂ ਦਿੱਲੀ (ਭਾਸ਼ਾ)- ਇਨਫੋਰਸਮੈਂਟ ਡਾਇਰੈਕਰਟਰ (ਈ. ਡੀ.) ਨੇ ਮੰਗਲਵਾਰ ਨੂੰ ਕਿਹਾ ਕਿ ਉਸ ਨੇ ਸਾਬਕਾ ਕੇਂਦਰੀ ਦੂਰਸੰਚਾਰ ਮੰਤਰੀ ਅਤੇ ਡੀ. ਐੱਮ. ਕੇ. ਦੇ ਸੰਸਦ ਮੈਂਬਰ ਏ. ਰਾਜਾ ਦੇ ਖਿਲਾਫ ਮਨੀ ਲਾਂਡਰਿੰਗ ਜਾਂਚ ’ਚ ਉਸ ਨਾਲ ਸਬੰਧਤ ਲਗਭਗ 55 ਕਰੋੜ ਰੁਪਏ ਮੁੱਲ ਦੀ ਬੇਨਾਮੀ ਕੰਪਨੀ ਕੋਵਈ ਸ਼ੈਲਟਰਜ਼ ਪ੍ਰੋਮੋਟਰਜ਼ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਨਾਂ ’ਤੇ ਐਕਵਾਇਰ ਕੀਤੀਆਂ 15 ਅਚੱਲ ਜਾਇਦਾਦਾਂ ’ਤੇ ਕਬਜ਼ਾ ਕਰ ਲਿਆ ਹੈ। ਇਹ ਕੁਰਕੀ ਆਦੇਸ਼ ਦੀ ਪੁਸ਼ਟੀ ਤੋਂ ਬਾਅਦ ਕੀਤੀ ਗਈ।
ਜਾਂਚ ਏਜੰਸੀ ਨੇ ਪਿਛਲੇ ਸਾਲ ਦਸੰਬਰ ਵਿਚ ਕੋਇੰਬਟੂਰ ’ਚ ਵੀ ਲਗਭਗ 45 ਏਕੜ ਜ਼ਮੀਨ ਕੁਰਕ ਕੀਤੀ ਸੀ ਅਤੇ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀ.ਐੱਮ.ਐੱਲ.ਏ.) ਦੀ ਨਿਰਣਾਇਕ ਅਥਾਰਟੀ ਨੇ ਇਕ ਜੂਨ ਨੂੰ ਇਸ ਆਦੇਸ਼ ਨੂੰ ਮਨਜ਼ੂਰੀ ਦੇ ਦਿੱਤੀ ਸੀ। ਬੇਨਾਮੀ ਜਾਇਦਾਦਾਂ ਅਜਿਹੀਆਂ ਜਾਇਦਾਦਾਂ ਹਨ, ਜਿਨ੍ਹਾਂ 'ਚ ਅਸਲ ਲਾਭਪਾਤਰੀ ਉਹ ਨਹੀਂ ਹੁੰਦਾ ਹੈ, ਜਿਸ ਦੇ ਨਾਮ 'ਤੇ ਜਾਇਦਾਦ ਖਰੀਦੀ ਗਈ ਹੈ। ਰਾਜਾ (59) ਮੌਜੂਦਾ ਸਮੇਂ ਨੀਲਗਿਰੀ ਲੋਕ ਸਭਾ ਸੀਟ ਤੋਂ ਦ੍ਰਵਿੜ ਮੁਨੇਤਰ ਕੜਗਮ (ਦਰਮੁਕ) ਸੰਸਦ ਮੈਂਬਰ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8