ਮੇਰੇ ਜਨਮ ਦਿਨ ’ਤੇ 2.5 ਕਰੋੜ ਟੀਕੇ ਲੱਗਣ ਨਾਲ ਇਕ ਸਿਆਸੀ ਦਲ ਨੂੰ ਆਇਆ ਬੁਖ਼ਾਰ : PM ਮੋਦੀ
Saturday, Sep 18, 2021 - 12:24 PM (IST)
ਪਣਜੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਕਾਂਗਰਸ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਦੇਸ਼ ’ਚ ਕੋਰੋਨਾ ਟੀਕਿਆਂ ਦੇ ਗਲਤ ਪ੍ਰਭਾਵ ਦੇ ਤੌਰ ’ਤੇ ਬੁਖ਼ਾਰ ਆਉਣ ਨੂੰ ਲੈ ਕੇ ਚਰਚਾ ਹੋ ਰਹੀ ਹੈ ਪਰ ਉਨ੍ਹਾਂ ਦੇ ਜਨਮ ਦਿਨ ’ਤੇ ਜਦੋਂ 2.5 ਕਰੋੜ ਟੀਕੇ ਲਾਏ ਗਏ ਤਾਂ ਇਕ ਸਿਆਸੀ ਦਲ ਨੂੰ ਬੁਖ਼ਾਰ ਆ ਗਿਆ। ਮੋਦੀ ਨੇ ਗੋਆ ’ਚ 100 ਫੀਸਦੀ ਆਬਾਦੀ ਨੂੰ ਕੋਰੋਨਾ ਰੋਕੂ ਟੀਕੇ ਦੀ ਪਹਿਲੀ ਖ਼ੁਰਾਕ ਦਿੱਤੇ ਜਾਣ ਦੇ ਮੱਦੇਨਜ਼ਰ ਇੱਥੇ ਸਿਹਤ ਕਰਮੀਆਂ ਅਤੇ ਟੀਕਾਕਰਨ ਦੇ ਲਾਭਪਾਤਰਾਂ ਨਾਲ ਗੱਲਬਾਤ ਦੌਰਾਨ ਇਹ ਟਿੱਪਣੀ ਕੀਤੀ। ਉਨ੍ਹਾਂ ਕਿਹਾ,‘‘ਟੀਕਿਆਂ ਦੀ ਬਰਬਾਦੀ ਰੋਕਣ ਦਾ ਗੋਆ ਦਾ ਮਾਡਲ ਦੇਸ਼ ਦੇ ਹੋਰ ਹਿੱਸਿਆਂ ਲਈ ਵੀ ਮਦਦਗਾਰ ਹੋਵੇਗਾ।’’
ਇਹ ਵੀ ਪੜ੍ਹੋ : PM ਮੋਦੀ ਦੇ ਜਨਮ ਦਿਨ ’ਤੇ ਕੋਰੋਨਾ ਟੀਕਾਕਰਨ ਦਾ ਨਵਾਂ ਰਿਕਾਰਡ: ਇਕ ਦਿਨ ’ਚ ਲੱਗੇ 2 ਕਰੋੜ ਟੀਕੇ
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕੋਰੋਨਾ ਟੀਕਿਆਂ ਦੇ ਗਲਤ ਪ੍ਰਭਾਵ ਦੇ ਤੌਰ ’ਤੇ ਬੁਖ਼ਾਰ ਆਉਣ ਨੂੰ ਲੈ ਕੇ ਚਰਚਾ ਹੋ ਰਹੀ ਹੈ ਪਰ ਉਨ੍ਹਾਂ ਦੇ ਜਨਮ ਦਿਨ ’ਤੇ 2.5 ਕਰੋੜ ਟੀਕੇ ਲਾਏ ਜਾਣ ਤੋਂ ਬਾਅਦ ਇਕ ਸਿਆਸੀ ਦਲ ਨੂੰ ਬੁਖ਼ਾਰ ਆ ਗਿਆ।’’ ਦੱਸਣਯੋਗ ਹੈ ਕਿ ਕਾਂਗਰਸ ਦੀ ਯੂਥ ਇਕਾਈ ਭਾਰਤੀ ਯੂਥ ਕਾਂਗਰਸ ਨੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਦੇ ਜਨਮ ਦਿਨ ਨੂੰ ‘ਰਾਸ਼ਟਰੀ ਬੇਰੁਜ਼ਗਾਰ ਦਿਵਸ’ ਅਤੇ ਮਹਿਲਾ ਇਕਾਈ ਅਖਿਲ ਭਾਰਤ ਮਹਿਲਾ ਕਾਂਗਰਸ ਨੇ ‘ਮਹਿੰਗਾਈ ਦਿਵਸ’ ਦੇ ਰੂਪ ’ਚ ਮਨਾਇਆ ਸੀ। ਕਾਂਗਰਸ ਨੇ ਪ੍ਰਧਾਨ ਮੰਤਰੀ ਮੋਦੀ ਦੇ ਜਨਮ ਦਿਨ ’ਤੇ ਸ਼ੁੱਕਰਵਾਰ ਨੂੰ ਉਨ੍ਹਾਂ ਨੂੰ ਵਧਾਈ ਦਿੱਤੀ ਪਰ ਨਾਲ ਹੀ ਉਨ੍ਹਾਂ ਦੀ ਸਰਕਾਰ ਦੀਆਂ ਅਸਫ਼ਲਤਾਵਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੇ ਜਨਮ ਦਿਨ ਨੂੰ ‘ਬੇਰੁਜ਼ਗਾਰੀ ਦਿਵਸ’, ‘ਕਿਸਾਨ ਵਿਰੋਧੀ ਦਿਵਸ’, ‘ਕੋਰੋਨਾ ਕੁਪ੍ਰਬੰਧਨ ਦਿਵਸ’ ਅਤੇ ‘ਮਹਿੰਗਾਈ ਦਿਵਸ’ ਦੇ ਰੂਪ ’ਚ ਮਨਾਉਣਾ ਉਪਯੁਕਤ ਰਹੇਗਾ।
ਇਹ ਵੀ ਪੜ੍ਹੋ : ਇਕ ਦਿਨ ’ਚ ਲੱਗੇ ਰਿਕਾਰਡ ਟੀਕੇ, ਰਾਹੁਲ ਬੋਲੇ- ਹੋਰ ਦਿਨਾਂ ’ਚ ਵੀ ਦਿੱਤੀਆਂ ਜਾਣ 2 ਕਰੋੜ ਖ਼ੁਰਾਕਾਂ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ