ASI ਨੇ ਦੇਰ ਰਾਤ ਡਿਊਟੀ ਦੌਰਾਨ ਕੀਤੀ ਖ਼ੁਦਕੁਸ਼ੀ, ਸਰਵਿਸ ਰਿਵਾਲਵਰ ਨਾਲ ਖ਼ੁਦ ਨੂੰ ਮਾਰੀ ਗੋਲੀ

Saturday, Jan 13, 2024 - 02:34 PM (IST)

ASI ਨੇ ਦੇਰ ਰਾਤ ਡਿਊਟੀ ਦੌਰਾਨ ਕੀਤੀ ਖ਼ੁਦਕੁਸ਼ੀ, ਸਰਵਿਸ ਰਿਵਾਲਵਰ ਨਾਲ ਖ਼ੁਦ ਨੂੰ ਮਾਰੀ ਗੋਲੀ

ਨਵੀਂ ਦਿੱਲੀ (ਭਾਸ਼ਾ)- ਦਿੱਲੀ ਪੁਲਸ ਦੇ ਇਕ ਸਹਾਇਕ ਸਬ ਇੰਸਪੈਕਟਰ (ਏ.ਐੱਸ.ਆਈ.) ਨੇ ਦੱਖਣ ਦਿੱਲੀ ਦੇ ਕੋਟਲਾ ਮੁਬਾਰਕਪੁਰ ਇਲਾਕੇ 'ਚ ਇਕ ਪਿਕੇਟ 'ਤੇ ਡਿਊਟੀ ਦੌਰਾਨ ਆਪਣੇ ਸਿਰ 'ਚ ਗੋਲੀ ਮਾਰ ਲਈ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਏ.ਐੱਸ.ਆਈ. ਰਾਮ ਅਵਤਾਰ ਅਤੇ ਸਬ ਇੰਸਪੈਕਟਰ ਪ੍ਰੇਮ ਸਿੰਘ ਬੀਪੀ ਮਾਰਗ 'ਤੇ ਰਾਤ ਨੂੰ ਡਿਊਟੀ 'ਤੇ ਤਾਇਨਾਤ ਸਨ। ਅਧਿਕਾਰੀ ਨੇ ਕਿਹਾ,''ਤੜਕੇ 3 ਵਜੇ ਰਾਮ ਅਵਤਾਰ ਨੇ ਪ੍ਰੇਮ ਸਿੰਘ ਨੂੰ ਦੱਸਿਆ ਕਿ ਉਹ 10 ਮਿੰਟ ਆਰਾਮ ਕਰਨਾ ਚਾਹੁੰਦੇ ਹਨ ਅਤੇ ਉੱਥੇ ਲਗਾਏ ਗਏ ਬੈਰੀਕੇਡ ਕੋਲ ਖੜ੍ਹੀ ਆਪਣੀ ਕਾਰ 'ਚ ਬੈਠਣ ਚਲੇ ਗਏ।''

ਇਹ ਵੀ ਪੜ੍ਹੋ : ਸਰਕਾਰ ਦਾ ਵੱਡਾ ਫ਼ੈਸਲਾ! ਹੁਣ 21 ਸਾਲ ਤੋਂ ਪਹਿਲਾਂ ਨਹੀਂ ਹੋਵੇਗਾ ਕੁੜੀਆਂ ਦਾ ਵਿਆਹ

ਅਧਿਕਾਰੀ ਨੇ ਕਿਹਾ,''ਜਦੋਂ ਪ੍ਰੇਮ ਸਿੰਘ ਕੁਝ ਦੇਰ ਬਾਅਦ ਉੱਥੇ ਪਹੁੰਚੇ ਤਾਂ ਰਾਮ ਅਵਤਾਰ ਮ੍ਰਿਤਕ ਮਿਲੇ। ਉਨ੍ਹਾਂ ਦੇ ਸਿਰ 'ਚ ਗੋਲੀ ਲੱਗੀ ਸੀ।'' ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਸਰਵਿਸ ਰਿਵਾਲਵਰ ਵੀ ਕੋਲ ਪਈ ਮਿਲੀ। ਇਕ ਹੋਰ ਅਧਿਕਾਰੀ ਨੇ ਕਿਹਾ ਕਿ ਮੂਲ ਰੂਪ ਨਾਲ ਹਰਿਆਣਾ ਦੇ ਮਹੇਂਦਰਗੜ੍ਹ ਵਾਸੀ ਰਾਮ ਅਵਤਾਰ 1993 'ਚ ਦਿੱਲੀ ਪੁਲਸ 'ਚ ਸ਼ਾਮਲ ਹੋਏ ਸਨ ਅਤੇ ਮੌਜੂਦਾ ਸਮੇਂ ਕੋਟਲਾ ਮੁਬਾਰਕਪੁਰ ਥਾਣੇ 'ਚ ਤਾਇਨਾਤ ਸਨ। ਅਧਿਕਾਰੀ ਨੇ ਕਿਹਾ ਕਿ ਏ.ਐੱਸ.ਆਈ. ਦੇ ਪਰਿਵਾਰ ਨੂੰ ਉਨ੍ਹਾਂ ਦੀ ਮੌਤ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਖ਼ੁਦਕੁਸ਼ੀ ਦੇ ਕਾਰਨ ਦੀ ਜਾਂਚ ਕੀਤੀ ਜਾ ਰਹੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

DIsha

Content Editor

Related News