''ਬਮ-ਬਮ ਭੋਲੇ'' ਦੇ ਜੈਕਾਰਿਆਂ ਨਾਲ 2 ਹਜ਼ਾਰ ਤੋਂ ਵੱਧ ਅਮਰਨਾਥ ਯਾਤਰੀਆਂ ਦਾ ਨਵਾਂ ਜੱਥਾ ਰਵਾਨਾ
Tuesday, Jul 23, 2024 - 09:57 AM (IST)

ਜੰਮੂ- ਭਗਵਤੀ ਨਗਰ ਯਾਤਰੀ ਨਿਵਾਸ ਆਧਾਰ ਕੈਂਪ ਤੋਂ ਮੀਂਹ ਦਰਮਿਆਨ 2484 ਤੀਰਥ ਯਾਤਰੀਆਂ ਦਾ ਇਕ ਨਵਾਂ ਜੱਥਾ ਮੰਗਲਵਾਰ ਨੂੰ ਬਮ-ਬਮ ਭੋਲੇ ਦਾ ਜੈਕਾਰਾ ਲਾਉਂਦੇ ਹੋਏ ਅਮਰਨਾਥ ਗੁਫਾ ਮੰਦਰ ਲਈ ਰਵਾਨਾ ਹੋਇਆ। ਤੀਰਥ ਯਾਤਰੀ 91 ਵਾਹਨਾਂ ਦੇ ਬੇੜੇ ਵਿਚ ਪਹਿਲਗਾਮ ਅਤੇ ਬਾਲਟਾਲ ਦੋਹਾਂ ਮਾਰਗਾਂ ਲਈ ਰਵਾਨਾ ਹੋਏ। ਬਾਲਟਾਲ ਲਈ 770 ਅਤੇ ਪਹਿਲਗਾਮ ਲਈ 1714 ਤੀਰਥ ਯਾਤਰੀ ਸਖ਼ਤ ਸੁਰੱਖਿਆ ਵਿਵਸਥਾ ਦਰਮਿਆਨ ਆਧਾਰ ਕੈਂਪ ਤੋਂ ਰਵਾਨਾ ਹੋਏ। ਪਿਛਲੇ ਸਾਲ ਸਾਢੇ 4 ਲੱਖ ਤੋਂ ਵੱਧ ਤੀਰਥ ਯਾਤਰੀਆਂ ਨੇ ਗੁਫਾ ਮੰਦਰ ਵਿਚ ਦਰਸ਼ਨ ਕੀਤੇ। ਇਸ ਵਾਰ 52 ਦਿਨ ਤੱਕ ਚੱਲ ਵਾਲੀ ਅਮਰਨਾਥ ਯਾਤਰਾ 19 ਅਗਸਤ ਨੂੰ ਰੱਖੜੀ ਵਾਲੇ ਦਿਨ ਖ਼ਤਮ ਹੋਵੇਗੀ।