ਮਥੁਰਾ ’ਚ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਮੁਸਲਿਮ ਭਗਤ; 12 ਸਾਲਾਂ ਤੋਂ ਨਹੀਂ ਖਾਧਾ ਅੰਨ, ਲਿੱਖ ਚੁੱਕੈ 25 ਕਿਤਾਬਾਂ
Tuesday, Jan 24, 2023 - 11:26 AM (IST)
ਮਥੁਰਾ- ਮਥੁਰਾ ਦੇ ਸੱਤਾਰ ਅਹਿਮਦ ਦੀ ਕ੍ਰਿਸ਼ਨ ਭਗਤੀ ਅੱਜ-ਕੱਲ ਚਰਚਾ ਵਿਚ ਹੈ। ਇਨ੍ਹਾਂ ਨੇ ਕ੍ਰਿਸ਼ਨ ਭਗਤੀ ਵਿਚ 12 ਸਾਲ ਤੋਂ ਖਾਣਾ ਖਾਉਣਾ ਛੱਡ ਦਿੱਤਾ ਸੀ। ਉਹ ਪੂਰੇ ਦਿਨ ’ਚ ਸਿਰਫ ਅੱਧਾ ਲੀਟਰ ਦੁੱਧ, ਚਾਹ ਅਤੇ ਪਾਣੀ ਹੀ ਪੀਂਦਾ ਹੈ। ਸਿਰਫ ਇਹੋ ਨਹੀਂ 21 ਸਾਲ ਦੀ ਉਮਰ ਤੋਂ ਹੀ ਸੱਤਾਰ ਭਗਵਾਨ ਕ੍ਰਿਸ਼ਨ ਦੀ ਭਗਤੀ ਕਰ ਰਿਹਾ ਹੈ।
ਸੱਤਾਰ ਭਗਵਾਨ ਸ੍ਰੀ ਕ੍ਰਿਸ਼ਨ ’ਤੇ ਹੁਣ ਤੱਕ 25 ਕਿਤਾਬਾਂ ਲਿੱਖ ਚੁੱਕਾ ਹੈ। 68 ਸਾਲਾਂ ਦੇ ਸੱਤਾਰ ਅਹਿਮਦ ਮੂਲ ਰੂਪ ਨਾਲ ਹਾਥਰਸ ਦੇ ਨਗਲਾ ਉਦੈਭਾਨ ਪਿੰਡ ਦਾ ਰਹਿਣ ਵਾਲਾ ਹੈ। ਪਿੰਡ ਦੇ ਨਾਂ ਦੇ ਆਧਾਰ ’ਤੇ ਲੋਕ ਉਸ ਨੂੰ ‘ਚਾਚਾ ਉਦੈਭਾਨੀ’ ਕਹਿ ਕੇ ਬੁਲਾਉਂਦੇ ਹਨ। ਜਦੋਂ ਵੀ ਉਹ ਕਿਸੇ ਕਵੀ ਸੰਮੇਲਨ ਵਿਚ ਜਾਂਦੇ ਹਨ, ਤਾਂ ਉੱਥੇ ਭਗਵਾਨ ਕ੍ਰਿਸ਼ਨ ਬਾਰੇ ਆਪਣੇ ਲਿਖੇ ਕਾਵਿ ਸੁਣਾਉਂਦੇ ਹਨ। ਖ਼ਾਸ ਗੱਲ ਇਹ ਹੈ ਕਿ ਉਹ ਆਪਣੀ ਗੱਲ ਸ਼ੁਰੂ ਅਤੇ ਖ਼ਤਮ ਕਰਨ ਤੋਂ ਪਹਿਲਾਂ ਰਾਧੇ-ਰਾਧੇ ਆਖਦੇ ਹਨ।
ਸੱਤਾਰ ਦਾ ਕਹਿਣਾ ਹੈ ਕਿ ਕਰੀਬ 35 ਸਾਲ ਪਹਿਲਾਂ ਹਾਥਰਸ ਛੱਡ ਕੇ ਅਲੀਗੜ੍ਹ ਆ ਗਿਆ ਸੀ। ਜਿੱਥੇ ਉਹ ਰਹਿੰਦੇ ਹਨ, ਉਸ ਨੂੰ ਬ੍ਰਿਜ ਦਾ ਖੇਤਰ ਵੀ ਮੰਨਿਆ ਜਾਂਦਾ ਹੈ। ਉਹ ਬ੍ਰਿਜ ਜਿੱਥੇ ਭਗਵਾਨ ਕ੍ਰਿਸ਼ਨ ਨੇ ਪ੍ਰੇਮ ਦਾ ਸੰਦੇਸ਼ ਦਿੱਤਾ। ਬਚਪਨ ਤੋਂ ਹੀ ਉਹ ਪਿੰਡ 'ਚ ਹੋਣ ਵਾਲੇ ਧਾਰਮਿਕ ਪ੍ਰੋਗਰਾਮਾਂ ਵਿਚ ਸ਼ਿਰਕਤ ਕਰਦੇ ਸਨ।