ਭੈਣ ਦੇ ਵਿਆਹ ਦਾ ਕਰਜ਼ਾ ਚੁਕਾਉਣ ਲਈ ਕਿਡਨੀ ਵੇਚਣ ਰਿਮਸ ਪਹੁੰਚਿਆ ਨੌਜਵਾਨ

12/10/2019 9:26:00 PM

ਰਾਂਚੀ — ਝਾਰਖੰਡ ’ਚ ਇਨ੍ਹੀਂ ਦਿਨੀਂ ਚੋਣਾਂ ਦਾ ਮਾਹੌਲ ਚਲ ਰਿਹਾ ਹੈ। ਚੋਣਾਂ ਜਿੱਤਣ ਲਈ ਪਾਣੀ ਵਾਂਗ ਪੈਸਾ ਵਹਾਇਆ ਜਾ ਰਿਹਾ ਹੈ ਪਰ ਇਥੇ ਇਕ ਅਜਿਹਾ ਨੌਜਵਾਨ ਹੈ, ਜੋ ਕਰਜ਼ਾ ਚੁਕਾਉਣ ਲਈ ਆਪਣੀ ਕਿਡਨੀ ਵੇਚਣੀ ਚਾਹੁੰਦਾ ਹੈ।

ਨੌਜਵਾਨ ਨੇ ਕਰਜ਼ ਆਪਣੀ ਭੈਣ ਦੇ ਵਿਆਹ ਲਈ ਲਿਆ ਸੀ। ਗਿਰੀਡੀਹ ਜ਼ਿਲੇ ਦੇ ਬਦਹੀੜਾ ਪਿੰਡ ਦੇ ਨਿਵਾਸੀ 32 ਸਾਲ ਦੇ ਨੌਜਵਾਨ ਨੇ ਦੱਸਿਆ ਕਿ ਕਰਜ਼ ਦੀ ਰਕਮ ਲਗਾਤਾਰ ਵਧਦੀ ਜਾ ਰਹੀ ਹੈ। ਹੁਣ ਉਸ ਕੋਲ ਸਰੀਰ ਦਾ ਕੋਈ ਅੰਗ ਵੇਚਣ ਤੋਂ ਇਲਾਵਾ ਕੋਈ ਚਾਰਾ ਨਹੀਂ ਬਚਿਆ।

ਇਹੀ ਕਾਰਣ ਹੈ ਕਿ ਉਹ ਆਪਣੀ ਪਤਨੀ ਅਤੇ ਛੋਟੀ ਬੇਟੀ ਨੂੰ ਲੈ ਕੇ ਐਤਵਾਰ ਨੂੰ ਘਰ ਤੋਂ ਲਗਭਗ 200 ਕਿਲੋਮੀਟਰ ਦੂਰ ਰਿਮਸ ਆ ਗਿਆ। ਨੌਜਵਾਨ ਸੰਤੋਸ਼ ਨੇ ਦੱਸਿਆ ਕਿ ਉਸ ਦਾ ਪਿਤਾ ਨਹੀਂ ਹੈ ਅਤੇ ਉਸ ਨੇ ਛੋਟੀ ਭੈਣ ਦੇ ਵਿਆਹ ਲਈ 2017 ਵਿਚ ਪਿੰਡ ਦੇ ਹੀ ਲੋਕਾਂ ਕੋਲੋਂ 7 ਲੱਖ ਰੁਪਏ ਦਾ ਕਰਜ਼ਾ ਲਿਆ ਸੀ। 5 ਫੀਸਦੀ ਦੀ ਦਰ ਨਾਲ ਉਹ ਵਿਆਜ ਵੀ ਦਿੰਦਾ ਹੈ। ਭੈਣ ਦੇ ਵਿਆਹ ਤੋਂ ਬਾਅਦ ਬਚੇ ਪੈਸਿਆਂ ਦੀ ਉਸ ਨੇ ਜ਼ਮੀਨ ਖਰੀਦ ਲਈ ਤੇ ਸੋਚਿਆ ਕਿ ਮਿਹਨਤ ਨਾਲ ਖੇਤੀ ਕਰ ਕੇ ਪੈਸੇ ਵਾਪਸ ਕਰ ਦੇਵੇਗਾ ਪਰ ਅਜਿਹਾ ਨਹੀਂ ਹੋ ਸਕਿਆ ਤੇ ਹੁਣ ਕਰਜ਼ਾ ਵਧ ਕੇ 10 ਲੱਖ ਤੱਕ ਪਹੁੰਚ ਗਿਆ ਹੈ।


Inder Prajapati

Content Editor

Related News