ਚੋਣਾਵੀ ਰੰਜ਼ਿਸ਼ ਕਾਰਨ ਵਿਅਕਤੀ ਨੂੰ ਪੈਟਰੋਲ ਛਿੜਕ ਕੇ ਸਾੜਿਆ
Sunday, Apr 03, 2016 - 03:14 PM (IST)

ਕਾਸਗੰਜ— ਉੱਤਰ ਪ੍ਰਦੇਸ਼ ਦੇ ਕਾਸਗੰਜ ਦੇ ਕੋਤਵਾਲੀ ਖੇਤਰ ਵਿਚ ਚੋਣਾਵੀ ਰੰਜ਼ਿਸ਼ ਦੇ ਚੱਲਦੇ ਇਕ ਨੌਜਵਾਨ ''ਤੇ ਪੈਟਰੋਲ ਛਿੜ ਕੇ ਜਿਊਂਦਾ ਸਾੜ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਮੁਤਾਬਕ ਕਿਸਰੌਲੀ ਪਿੰਡ ''ਚ ਪ੍ਰਧਾਨੀ ਚੋਣ ''ਚ ਹਾਰੇ ਪ੍ਰਧਾਨ ਦੇਵਸਿੰਘ ਨੇ ਕੱਲ ਦੇਰ ਰਾਤ ਆਪਣੇ ਤਿੰਨ ਸਾਥੀਆਂ ਨਾਲ ਮਿਲ ਕੇ ਸ਼ਿਆਮ ਸਿੰਘ ਨਾਮੀ 30 ਸਾਲਾ ਵਿਅਕਤੀ ਦੇ ਡੇਢ ਲੱਖ ਰੁਪਏ ਲੁੱਟਣ ਤੋਂ ਬਾਅਦ ਉਸ ''ਤੇ ਪੈਟਰੋਲ ਛਿੜਕੇ ਸਾੜ ਦਿੱਤਾ।
ਉਨ੍ਹਾਂ ਦੱਸਿਆ ਕਿ ਸ਼ਿਆਮ ਸਿੰਘ ਨੇ ਪ੍ਰਧਾਨੀ ਚੋਣ ''ਚ ਦੇਵ ਸਿੰਘ ਨੂੰ ਵੋਟ ਨਹੀਂ ਪਾਈ ਸੀ। ਸੜਦੇ ਹੋਏ ਵਿਅਕਤੀ ਦੀ ਚੀਕ-ਪੁਕਾਰ ਸੁਣ ਕੇ ਪਿੰਡ ਵਾਲਿਆਂ ਨੇ ਉਸ ਨੂੰ ਜ਼ਿਲਾ ਹਸਪਤਾਲ ਪਹੁੰਚਾਇਆ, ਜਿੱਥੇ 75 ਫੀਸਦੀ ਸੜੇ ਵਿਅਕਤੀ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਇਲਾਜ ਲਈ ਅਲੀਗੜ੍ਹ ਰੈਫਰ ਕਰ ਦਿੱਤਾ। ਪੁਲਸ ਨੇ 4 ਲੋਕਾਂ ਵਿਰੁੱਧ ਨਾਮਜ਼ਦ ਮੁਕੱਦਮਾ ਦਰਜ ਕਰਕੇ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।