ਕਾਸ਼ੀ ਅਤੇ ਤਾਮਿਲ ਵਿਚਾਲੇ ਇਕ ਜੁੜਾਅ ਦੇਖਣ ਨੂੰ ਮਿਲ ਰਿਹਾ: ਅਨੁਰਾਗ ਠਾਕੁਰ

12/14/2022 1:49:55 PM

ਵਾਰਾਣਸੀ- ਕਾਸ਼ੀ-ਤਾਮਿਲ ਸੰਗਮਮ ਤਹਿਤ ਆਯੋਜਿਤ ਖੇਡ ਮਹਾਉਤਸਵ ਦੌਰਾਨ ਕੇਂਦਰੀ ਸੂਚਨਾ ਪ੍ਰਸਾਰਣ ਅਤੇ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਕਾਸ਼ੀ-ਤਾਮਿਲ ਸੰਗਮਮ ਇਕ ਅਜਿਹੀ ਸੋਚ ਹੈ, ਜੋ ‘ਇਕ ਭਾਰਤ ਸ਼੍ਰੇਸ਼ਠ ਭਾਰਤ’ ਦੀ ਸੋਚ ਨੂੰ ਬਲ ਦਿੰਦੀ ਹੈ। ਕਲਾ ਸੱਭਿਆਚਾਰ ਸਾਹਿਤ ਸਾਰੇ ਖੇਤਰਾਂ ਵਿਚ ਜੋ ਕਾਸ਼ੀ ਅਤੇ ਤਾਮਿਲ ਦਾ ਮੇਲ ਹੈ, ਇਹ ਹਜ਼ਾਰਾਂ ਸਾਲਾ ਪੁਰਾਣਾ ਹੈ। ਇਸ ਮਹਾਉਤਸਵ ਜ਼ਰੀਏ ਉਸ ਨੂੰ ਫਿਰ ਤੋਂ ਜੀਵੰਤ ਕੀਤਾ ਗਿਆ ਹੈ।

ਅਨੁਰਾਗ ਠਾਕੁਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਹਿਲ ’ਤੇ ਤਾਮਿਲਨਾਡੂ ਦੇ ਵੱਖ-ਵੱਖ ਕੋਨਿਆਂ ਤੋਂ 2500 ਲੋਕ ਉੱਤਰ ਪ੍ਰਦੇਸ਼ ਆ ਰਹੇ ਹਨ ਅਤੇ ਇੱਥੇ ਆ ਕੇ ਉਨ੍ਹਾਂ ਦਾ ਇਕ ਨਵਾਂ ਜੁੜਾਅ ਵੇਖਣ ਨੂੰ ਮਿਲ ਰਿਹਾ ਹੈ। ਇਕ ਮਹੀਨੇ ਤੱਕ ਚੱਲਣ ਵਾਲੇ ਕਾਸ਼ੀ-ਤਮਿਲ ਸੰਗਮਮ ’ਚ 8 ਦਿਨ ਖੇਡਾਂ ਲਈ ਦਿੱਤੇ ਗਏ ਹਨ। ਇਹ ਆਪਣੇ ਆਪ ’ਚ ਵਿਖਾਉਂਦਾ ਹੈ ਕਿ ‘ਇਕ ਭਾਰਤ ਸ਼੍ਰੇਸ਼ਠ ਭਾਰਤ’ ਲਈ ਖੇਡ ਕਿੰਨੀ ਮਹੱਤਵਪੂਰਨ ਹੈ। ਅਨੁਰਾਗ ਠਾਕੁਰ ਨੇ ਕਿਹਾ ਕਿ ਇਸ ਆਯੋਜਨ ਨਾਲ ਕਾਸ਼ੀ ਅਤੇ ਤਾਮਿਲ ਵਿਚਾਲੇ ਇਕ ਨਵਾਂ ਜੁੜਾਅ ਵੇਖਣ ਨੂੰ ਮਿਲ ਰਿਹਾ ਹੈ।

ਇਸ ਮੌਕੇ ਆਯੋਜਿਤ ਕ੍ਰਿਕਟ ਮੈਚ ’ਚ ਉੱਤਰ ਪ੍ਰਦੇਸ਼ ਨੇ ਤਾਮਿਲਨਾਡੂ ਨੂੰ 55 ਦੌੜਾਂ ਨਾਲ ਹਰਾਇਆ। ਯੂ. ਪੀ. ਦੀ ਟੀਮ ਨੇ 20 ਓਵਰਾਂ ’ਚ 7 ਵਿਕਟਾਂ ’ਤੇ 198 ਦੌੜਾਂ ਬਣਾਈਆਂ, ਜਿਸ ਦੇ ਜਵਾਬ ਵਿਚ ਤਾਮਿਲਨਾਡੂ ਦੀ ਟੀਮ ਨੇ 3 ਵਿਕਟ ’ਤੇ 144 ਦੌੜਾਂ ਹੀ ਬਣਾ ਸਕੀ।


Tanu

Content Editor

Related News