ਮਣੀਪੁਰ ''ਚ ਵੱਡੀ ਮਾਤਰਾ ''ਚ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ

Thursday, Jun 27, 2024 - 12:04 PM (IST)

ਮਣੀਪੁਰ ''ਚ ਵੱਡੀ ਮਾਤਰਾ ''ਚ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ

ਇੰਫਾਲ- ਸੁਰੱਖਿਆ ਦਸਤਿਆਂ ਨੇ ਇੰਫਾਲ ਪੂਰਬੀ ਅਤੇ ਵਿਸ਼ਨੂੰਪੁਰ ਜ਼ਿਲ੍ਹੇ ਦੇ ਕੁਝ ਜ਼ਿਲ੍ਹਿਆਂ ਦੇ ਕੁਝ ਹਿੱਸਿਆਂ ਵਿਚ ਤਲਾਸ਼ੀ ਮੁਹਿੰਮ ਦੌਰਾਨ ਵੱਡੀ ਮਾਤਰਾ 'ਚ ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ ਕੀਤਾ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸੁਰੱਖਿਆ ਦਸਤਿਆਂ ਨੂੰ ਮੁਹਿੰਮ ਦੌਰਾਨ 11 ਗ੍ਰਨੇਡ, 6 ਆਈ. ਈ. ਡੀ., 5 ਰਾਈਫਲਾਂ, ਤਿੰਨ ਡੇਟੋਨੇਟਰ, ਇਕ ਬੰਦੂਕ, ਵੱਖ-ਵੱਖ ਤਰ੍ਹਾਂ ਦੇ ਬੰਬ ਅਤੇ ਗੋਲਾ-ਬਾਰੂਦ ਤੋਂ ਇਲਾਵਾ 4 ਵੌਕੀ-ਟੌਕੀ ਅਤੇ ਦੋ ਰੇਡੀਓ ਮਿਲੇ। ਸੂਬਾਈ ਪੁਲਸ ਨੇ ਇਕ ਬਿਆਨ ਵਿਚ ਕਿਹਾ ਕਿ ਇਹ ਬਰਾਮਦਗੀ ਪਹਾੜੀ ਅਤੇ ਘਾਟੀ ਜ਼ਿਲ੍ਹਿਆਂ ਦੇ ਸੀਮਾਂਤ ਅਤੇ ਸੰਵੇਦਨਸ਼ੀਲ ਖੇਤਰਾਂ ਵਿਚ ਸੁਰੱਖਿਆ ਦਸਤਿਆਂ ਵਲੋਂ ਚਲਾਈ ਗਈ ਤਲਾਸ਼ੀ ਮੁਹਿੰਮ ਦੌਰਾਨ ਕੀਤੀ ਗਈ।

ਇੰਫਾਲ ਪੂਰਬੀ ਜ਼ਿਲ੍ਹਾ ਘਾਟੀ ਖੇਤਰ ਵਿਚ ਹੈ, ਜਦਕਿ  ਵਿਸ਼ਨੂੰਪੁਰ ਜ਼ਿਲ੍ਹੇ ਦਾ ਕੁਝ ਹਿੱਸਾ ਪਹਾੜੀ ਖੇਤਰ ਵਿਚ ਹੈ। ਪੁਲਸ ਨੇ ਦੱਸਿਆ ਕਿ  ਵਿਸ਼ਨੂੰਪੁਰ ਜ਼ਿਲ੍ਹੇ ਵਿਚ ਤਲਾਸ਼ੀ ਮੁਹਿੰਮ ਦੌਰਾਨ ਇਕ ‘SMG ਕਾਰਬਾਈਨ’, ਇਕ 9 MM ਪਿਸਤੌਲ, 9 ਗ੍ਰਨੇਡ, ਦੋ ‘ਸਮੋਕ ਬੰਬ’ ਅਤੇ ਕਈ ਤਰ੍ਹਾਂ ਦਾ ਗੋਲਾ ਬਾਰੂਦ ਬਰਾਮਦ ਕੀਤਾ ਗਿਆ ਹੈ। ਇੰਫਾਲ ਪੂਰਬੀ ਜ਼ਿਲ੍ਹੇ ਦੇ ਸਨਸਾਬੀ ਨਤੁਮ ਚਿੰਗ ਦੀ ਪਹਾੜੀ 'ਤੇ ਇਕ ਮੁਹਿੰਮ ਦੌਰਾਨ 12 ਬੋਰ ਦੀਆਂ ਬੰਦੂਕਾਂ ਸਮੇਤ ਹੋਰ ਸਾਮਾਨ ਬਰਾਮਦ ਕੀਤੇ ਗਏ। ਇਸ ਦਰਮਿਆਨ ਆਸਾਮ ਰਾਈਫਲਜ਼ ਨੇ ਕਿਹਾ ਕਿ ਬੁੱਧਵਾਰ ਨੂੰ ਜਿਰੀਬਾਮ ਜ਼ਿਲ੍ਹੇ ਵਿਚ ਸ਼ਰਾਰਤੀ ਅਨਸਰਾਂ ਨੇ ਇਕ ਖਾਲੀ ਪਏ ਘਰ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਨੀਮ ਫ਼ੌਜੀ ਬਲਾਂ ਅਤੇ ਸੀ. ਆਰ. ਪੀ. ਐੱਫ. ਅਤੇ ਮਣੀਪੁਰ ਪੁਲਸ ਨਾਲ ਮਿਲ ਕੇ ਸਾਂਝੀ ਤਲਾਸ਼ੀ ਮੁਹਿੰਮ ਚਲਾਈ।


author

Tanu

Content Editor

Related News