ਮੁੰਬਈ ਦੇ ਕ੍ਰਾਫੋਰਡ ਮਾਰਕੀਟ 'ਚ ਲੱਗੀ ਭਿਆਨਕ ਅੱਗ

06/11/2020 8:49:31 PM

ਮੁੰਬਈ - ਮੁੰਬਈ ਦੀ ਮਸ਼ਹੂਰ ਕ੍ਰਾਫੋਰਡ ਮਾਰਕੀਟ 'ਚ ਵੀਰਵਾਰ ਸ਼ਾਮ ਭਿਆਨਕ ਅੱਗ ਲੱਗ ਗਈ, ਜਿਸ ਨੂੰ ਬਾਅਦ 'ਚ ਬੁਝਾ ਦਿੱਤਾ ਗਿਆ। ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ 4 ਗੱਡੀਆਂ ਮੌਕੇ 'ਤੇ ਭੇਜੀਆਂ ਗਈਆਂ ਸਨ। ਘਟਨਾ ਸਥਾਨ 'ਤੇ 4 ਵਾਟਰ ਟੈਂਕਰ ਵੀ ਤਾਇਨਾਤ ਕੀਤੇ ਗਏ ਸਨ।

ਹੁਣ ਫਾਇਰ ਬ੍ਰਿਗੇਡ ਦੇ ਕਰਮਚਾਰੀ ਪੂਰੇ ਇਲਾਕੇ ਨੂੰ ਠੰਡਾ ਕਰਣ (ਕੂਲਿੰਗ ਪ੍ਰੋਸੇਸ) 'ਚ ਲੱਗੇ ਹੋਏ ਹਨ। ਰਾਤ 8.45 ਵਜੇ ਦੇ ਕਰੀਬ ਅੱਗ 'ਤੇ ਕਾਬੂ ਪਾ ਲਿਆ ਗਿਆ। ਕ੍ਰਾਫੋਰਡ ਮਾਰਕੀਟ ਦੇ ਅੰਦਰ ਪੈਕਿੰਗ ਮਟੀਰਿਅਲ, ਬਿਜਲੀ ਦੇ ਮੀਟਰ ਸਮੇਤ ਬਿਜਲੀ ਦੀ ਵਾਇਰਿੰਗ 'ਚ ਵੱਡੇ ਪੱਧਰ 'ਤੇ ਅੱਗ ਲੱਗੀ ਸੀ, ਜਿਸ 'ਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਕਾਫ਼ੀ ਮਸ਼ੱਕਤ ਤੋਂ ਬਾਅਦ ਕਾਬੂ ਪਾ ਲਿਆ।


ਸ਼ੁਰੂਆਤੀ ਰਿਪੋਰਟ ਮੁਤਾਬਕ, ਅੱਗ ਸ਼ਾਮ 6.15 ਵਜੇ ਦੇ ਕਰੀਬ ਲੱਗੀ। ਘਟਨਾ ਦਾ ਪੱਧਰ L0 ਦੱਸਿਆ ਜਾ ਰਿਹਾ ਹੈ। ਕ੍ਰਾਫੋਰਡ ਮਾਰਕੀਟ ਦੇ ਗ੍ਰਾਉਂਡ ਫਲੋਰ 'ਤੇ ਅੱਗ ਲੱਗੀ ਹੈ। ਫਾਇਰ ਬ੍ਰਿਗੇਡ ਤੋਂ ਇਲਾਵਾ ਘਟਨਾ ਸਥਾਨ 'ਤੇ 108 ਸੇਵਾ, ਪੁਲਸ ਅਤੇ ਵਾਰਡ ਸਟਾਫ ਤਾਇਨਾਤ ਹਨ। ਹਾਲੇ ਤੱਕ ਕਿਸੇ ਦੇ ਜਾਨੀ ਨੁਕਸਾਨ ਹੋਣ ਦੀ ਕੋਈ ਖਬਰ ਨਹੀਂ ਹੈ।


Inder Prajapati

Content Editor

Related News