ਚੱਲਦੀ ਬੱਸ ’ਚ ਲੱਗੀ ਅੱਗ, ਡਰਾਈਵਰ ਨੇ ਬਚਾਈਆਂ ਸਵਾਰੀਆਂ ਦੀ ਜਾਨ
Wednesday, Jul 10, 2024 - 10:35 AM (IST)
ਬੈਂਗਲੁਰੂ (ਇੰਟ.)- ਇਥੋਂ ਦੇ ਐੱਮ.ਜੀ. ਰੋਡ ’ਤੇ ਮੰਗਲਵਾਰ ਸਵੇਰੇ ਕਰੀਬ 9 ਵਜੇ ਚੱਲਦੀ ਬੱਸ ਨੂੰ ਅੱਗ ਲੱਗ ਗਈ। ਬੱਸ ਵਿਚ 30 ਲੋਕ ਸਵਾਰ ਸਨ। ਡਰਾਈਵਰ ਨੇ ਸਮੇਂ ਸਿਰ ਬੱਸ ਰੋਕ ਕੇ ਸਾਰਿਆਂ ਨੂੰ ਬਾਹਰ ਕੱਢ ਲਿਆ, ਜਿਸ ਨਾਲ ਸਾਰਿਆਂ ਦੀ ਜਾਨ ਬਚ ਗਈ। ਫਿਰ ਉਸ ਨੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ।
ਇਹ ਵੀ ਪੜ੍ਹੋ : ਬੰਗਾਲ ’ਚ ਕੁੜੀ ਦੀ ਕੁੱਟਮਾਰ ਦਾ ਵੀਡੀਓ ਵਾਇਰਲ, 2 ਵਿਅਕਤੀ ਗ੍ਰਿਫਤਾਰ
ਰਾਹਗੀਰਾਂ ਨੇ ਬੱਸ ’ਚ ਲੱਗੀ ਅੱਗ ਦੀ ਵੀਡੀਓ ਬਣਾਈ, ਜਿਸ ’ਚ ਬੱਸ ’ਚੋਂ ਧੂੰਏਂ ਦਾ ਗੁਬਾਰ ਉੱਠਦਾ ਦਿਖਾਈ ਦੇ ਰਿਹਾ ਹੈ, ਜਦਕਿ ਫਾਇਰ ਬ੍ਰਿਗੇਡ ਦੇ ਕਰਮਚਾਰੀ ਇਸ ਨੂੰ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ। ਬੈਂਗਲੁਰੂ ਮੈਟਰੋਪੋਲੀਟਨ ਟਰਾਂਸਪੋਰਟ ਕਾਰਪੋਰੇਸ਼ਨ ਦੇ ਸੂਤਰਾਂ ਮੁਤਾਬਕ ਜਿਸ ਬੱਸ ਨੂੰ ਅੱਗ ਲੱਗੀ, ਉਹ ਕੋਰਮੰਗਲਾ ਡਿਪੂ ਦੀ ਸੀ। ਇਹ ਬੱਸ ਰੂਟ 144ਈ ’ਤੇ ਚੱਲਦੀ ਹੈ। ਸ਼ੱਕ ਹੈ ਕਿ ਅੱਗ ਦਾ ਕਾਰਨ ਇੰਜਣ ਦੇ ਜ਼ਿਆਦਾ ਗਰਮ ਹੋਣਾ ਹੋ ਸਕਦਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e