ਬਲਾਊਜ਼ ਦੇਣ ’ਚ ਕੀਤੀ ਦੇਰੀ ਤਾਂ ਬੁਟੀਕ ’ਤੇ ਲੱਗਾ 15,000 ਰੁਪਏ ਦਾ ਜੁਰਮਾਨਾ

Friday, Aug 02, 2024 - 03:13 PM (IST)

ਬਲਾਊਜ਼ ਦੇਣ ’ਚ ਕੀਤੀ ਦੇਰੀ ਤਾਂ ਬੁਟੀਕ ’ਤੇ ਲੱਗਾ 15,000 ਰੁਪਏ ਦਾ ਜੁਰਮਾਨਾ

ਛਤਰਪਤੀ ਸੰਭਾਜੀਨਗਰ (ਭਾਸ਼ਾ) - ਧਾਰਾਸ਼ਿਵ ਜ਼ਿਲੇ ਦੀ ਕੰਜ਼ਿਊਮਰ ਫੋਰਮ ਕੋਰਟ ਨੇ ਇਕ ਮਹਿਲਾ ਦੀ ਸ਼ਿਕਾਇਤ ’ਤੇ ਬੁਟੀਕ ਨੂੰ 15000 ਰੁਪਏ ਦਾ ਜੁਰਮਾਨਾ ਲਾਇਆ ਹੈ। ਇਸ ਦੇ ਨਾਲ ਹੀ ਬੁਟੀਕ ਮਹਿਲਾ ਨੂੰ ਇਕ ਬਲਾਊਜ਼ ਮੁਫਤ ’ਚ ਦੇਵੇਗਾ, ਇਹ ਵੀ ਨਿਰਦੇਸ਼ ਦਿੱਤਾ ਗਿਆ ਹੈ। ਦਰਅਸਲ, ਮਾਮਲਾ ਕਸਟਮਰ ਨੂੰ ਦਿੱਤੇ ਸਮੇਂ ’ਤੇ ਆਰਡਰ ਪੂਰਾ ਨਾ ਕਰ ਪਾਉਣ ਦਾ ਹੈ।

ਜ਼ਿਲਾ ਖਪਤਕਾਰ ਵਿਵਾਦ ਨਿਵਾਰਨ ਕਮਿਸ਼ਨ (ਡਿਸਟ੍ਰਿਕਟ ਕੰਜ਼ਿਊਮਰ ਰਿਡ੍ਰੇਸਲ ਕਮਿਸ਼ਨ) ਦੇ ਪ੍ਰਧਾਨ ਕਿਸ਼ੋਰ ਵਾਂਦੇ ਅਤੇ ਮੈਂਬਰ ਵੈਸ਼ਾਲੀ ਬੋਰਡੇ ਨੇ 15 ਜੁਲਾਈ ਨੂੰ ਇਹ ਫੈਸਲਾ ਸੁਣਾਇਆ ਹੈ।

ਇਹ ਹੈ ਮਾਮਲਾ

ਜਾਣਕਾਰੀ ਅਨੁਸਾਰ ਇਹ ਮਾਮਲਾ ਇਕ ਸਾਲ ਪੁਰਾਣਾ ਹੈ। ਸਵਾਤੀ ਕਸਤੂਰੀ ਨਾਂ ਦੀ ਇਕ ਮਹਿਲਾ ਨੇ ਧਾਰਾਸ਼ਿਵ ’ਚ ਮਾਰਟੀਨ ਬੁਟੀਕ ਨੂੰ 2 ਬਲਾਊਜ਼ ਤਿਆਰ ਕਰ ਕੇ ਦੇਣ ਦਾ ਆਰਡਰ ਦਿੱਤਾ ਸੀ। ਇਹ ਆਰਡਰ ਮਹਿਲਾ ਨੇ 13 ਜਨਵਰੀ 2023 ਨੂੰ ਦਿੱਤਾ ਸੀ। ਇਸ ਦਾ ਪੂਰਾ ਕਾਸਟ ਬੁਟੀਕ ਨੇ 6300 ਰੁਪਏ ਦੱਸਿਆ ਸੀ। ਇਸ ’ਤੇ ਸਵਾਤੀ ਨੇ 3000 ਰੁਪਏ ਦਾ ਭੁਗਤਾਨ ਵੀ ਕਰ ਦਿੱਤਾ ਸੀ।

ਇਸ ਤੋਂ ਬਾਅਦ ਬੁਟੀਕ ਵੱਲੋਂ ਦਿੱਤੇ ਸਮੇਂ ਅਨੁਸਾਰ 25 ਜਨਵਰੀ 2023 ਨੂੰ ਸਵਾਤੀ ਨੂੰ ਸਿਰਫ ਇਕ ਬਲਾਊਜ਼ ਬਣਾ ਕੇ ਦਿੱਤਾ ਗਿਆ, ਜਦੋਂਕਿ ਗੱਲ ਦੋਵੇਂ ਬਲਾਊਜ਼ ਦੇਣ ਦੀ ਹੋਈ ਸੀ। ਇਸ ਤੋਂ ਬਾਅਦ ਬੁਟੀਕ ਮਾਲਿਕ ਨੇ ਦੂਜਾ ਬਲਾਊਜ਼ 1 ਫਰਵਰੀ ਨੂੰ ਦੇਣ ਦਾ ਵਚਨ ਕੀਤਾ। ਇਸ ਤੋਂ ਬਾਅਦ ਵੀ ਉਸ ਸਮੇਂ ਤੱਕ ਦੂਜਾ ਬਲਾਊਜ਼ ਬਣਾ ਕੇ ਨਹੀਂ ਦਿੱਤਾ ਗਿਆ। ਇਸ ਤੋਂ ਬਾਅਦ ਮਹਿਲਾ ਕਸਟਮਰ ਨੇ ਫੋਨ ਅਤੇ ਸੋਸ਼ਲ ਮੀਡੀਆ ਰਾਹੀਂ ਕਈ ਵਾਰ ਬੁਟੀਕ ਨੂੰ ਉਸ ਦਾ ਬਲਾਊਜ਼ ਬਣਾ ਕੇ ਦੇਣ ਨੂੰ ਕਿਹਾ ਪਰ ਬੁਟੀਕ ਦੀ ਮਾਲਿਕ ਨੇਹਾ ਸੰਤ ਨੇ ਦੂਜਾ ਬਲਾਊਜ਼ ਦੇਣ ਤੋਂ ਮਨ੍ਹਾ ਕਰ ਦਿੱਤਾ। ਨਾਲ ਹੀ ਉਹ ਬਲਾਊਜ਼ ਨਾ ਦੇਣ ਪਿੱਛੇ ਕੋਈ ਵੀ ਸੰਤੋਸ਼ਜਨਕ ਵਜ੍ਹਾ ਨਹੀਂ ਦੱਸ ਸਕੀ।


author

Harinder Kaur

Content Editor

Related News