ਸ਼ਰਮਨਾਕ! ਸਰਕਾਰੀ ਹਸਪਤਾਲ ’ਚ ਡਾਕਟਰ ਨੇ ਕੀਤਾ 2 ਮਰੀਜ਼ਾਂ ਨਾਲ ਜਬਰ-ਜ਼ਿਨਾਹ

Wednesday, Aug 14, 2024 - 11:42 AM (IST)

ਸ਼ਰਮਨਾਕ! ਸਰਕਾਰੀ ਹਸਪਤਾਲ ’ਚ ਡਾਕਟਰ ਨੇ ਕੀਤਾ 2 ਮਰੀਜ਼ਾਂ ਨਾਲ ਜਬਰ-ਜ਼ਿਨਾਹ

ਕਟਕ (ਭਾਸ਼ਾ)- ਓਡੀਸ਼ਾ ਦੇ ਕਟਕ ’ਚ ਸਥਿਤ ਐੱਸ.ਸੀ.ਬੀ. ਮੈਡੀਕਲ ਕਾਲਜ ਅਤੇ ਹਸਪਤਾਲ ’ਚ 2 ਮਹਿਲਾ ਮਰੀਜ਼ਾਂ ਨਾਲ ਕਥਿਤ ਤੌਰ ’ਤੇ ਜਬਰ-ਜ਼ਿਨਾਹ ਕਰਨ ਦੇ ਦੋਸ਼ ’ਚ ਇਕ ਡਾਕਟਰ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਪੀੜਤਾਂ ਦੇ ਪਰਿਵਾਰਕ ਮੈਂਬਰਾਂ ਨੇ ਮੁਲਜ਼ਮ ਡਾਕਟਰ ਦੀ ਕਥਿਤ ਤੌਰ ’ਤੇ ਕੁੱਟਮਾਰ ਕਰ ਦਿੱਤੀ। ਹਮਲੇ ’ਚ ਗੰਭੀਰ ਰੂਪ ਨਾਲ ਜ਼ਖਮੀ ਡਾਕਟਰ ਫਿਲਹਾਲ ਆਈ.ਸੀ.ਯੂ. ’ਚ ਹੈ।

ਪੁਲਸ ਨੇ ਦੱਸਿਆ ਕਿ ਐਤਵਾਰ ਨੂੰ ਜਦੋਂ ਔਰਤਾਂ ਈਕੋਕਾਰਡੀਓਗ੍ਰਾਮ ਜਾਂਚ ਲਈ ਹਸਪਤਾਲ ਦੇ ਕਾਰਡੀਓਲੋਜੀ ਵਿਭਾਗ ’ਚ ਆਈਆਂ ਸਨ ਤਾਂ ਉਸ ਦੌਰਾਨ ਇਹ ਕਥਿਤ ਘਟਨਾ ਵਾਪਰੀ। ਕਟਕ ਪੁਲਸ ਦੇ ਐਡੀਸ਼ਨਲ ਡਿਪਟੀ ਕਮਿਸ਼ਨਰ (ਏ.ਡੀ.ਸੀ.ਪੀ.) ਅਨਿਲ ਮਿਸ਼ਰਾ ਨੇ ਕਿਹਾ ਕਿ ਮੰਗਲਬਾਗ ਪੁਲਸ ਥਾਣੇ ’ਚ ਸੋਮਵਾਰ ਨੂੰ ਦੋਵਾਂ ਪੀੜਤਾਂ ਵੱਲੋਂ ਲਿਖਤੀ ਸ਼ਿਕਾਇਤ ਦਰਜ ਕਰਾਈ ਗਈ, ਜਿਸ ਤੋਂ ਬਾਅਦ ਡਾਕਟਰ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News