ਸਕੂਲ ਬੈਗ ''ਚ ਕੋਬਰਾ, ਵਿਦਿਆਰਥੀਆਂ ਨੂੰ ਪੈ ਗਈਆਂ ਭਾਜੜਾਂ

Thursday, Aug 22, 2024 - 04:56 PM (IST)

ਬੈਤੂਲ- ਮੱਧ ਪ੍ਰਦੇਸ਼ ਦੇ ਬੈਤੂਲ 'ਚ ਇਕ ਬੱਚੇ ਦੇ ਸਕੂਲ ਬੈਗ 'ਚ ਖ਼ਤਰਨਾਕ ਕੋਬਰਾ ਮਿਲਣ ਨਾਲ ਭੱਜ-ਦੌੜ ਪੈ ਗਈ। ਹਾਲਾਂਕਿ ਸੱਪ ਕਿਸੇ ਨੂੰ ਸ਼ਿਕਾਰ ਬਣਾਉਂਦਾ, ਇਸ ਤੋਂ ਪਹਿਲਾਂ ਹੀ ਸੱਪ ਨੂੰ ਰੈਸਕਿਊ ਕਰ ਕੇ ਜੰਗਲ 'ਚ ਛੱਡ ਦਿੱਤਾ ਗਿਆ। ਪਹਿਲੇ ਇਹ ਕੋਬਰਾ ਘਰ 'ਚ ਘੁੰਮ ਰਿਹਾ ਸੀ ਅਤੇ ਉਸ ਤੋਂ ਬਾਅਦ ਲੁੱਕਣ ਲਈ ਸਕੂਲ ਦੇ ਬੈਗ 'ਚ ਵੜ ਗਿਆ ਸੀ। ਇਹ ਮਾਮਲਾ ਬੈਤੂਲ ਦੇ ਪਿੰਡ ਭਾਰਤੀ ਰਿਹਾਇਸ਼ੀ ਸਕੂਲ ਕੰਪਲੈਕਸ ਦਾ ਹੈ। ਸਕੂਲ ਕੰਪਲੈਕਸ 'ਚ ਆਪਣੇ ਪਰਿਵਾਰ ਨਾਲ ਰਹਿਣ ਵਾਲੇ ਇਕ ਵਿਦਿਆਰਥੀ ਦੇ ਬੈਗ 'ਚ ਕਿਤਾਬਾਂ ਵਿਚਾਲੇ 5 ਫੁੱਟ ਲੰਬਾ ਕੋਬਰਾ ਸੱਪ ਲੁਕਿਆ ਹੋਇਆ ਸੀ। ਦੂਜੇ ਪਾਸੇ ਵਿਦਿਆਰਥੀ ਨੇ ਕਿਤਾਬ ਕੱਢਣ ਲਈ ਬੈਗ ਦੀ ਚੈਨ ਖੋਲ੍ਹੀ ਅਤੇ ਕਿਤਾਬ ਕੱਢਣ ਤੋਂ ਪਹਿਲਾਂ ਉਸ ਦੀ ਨਜ਼ਰ ਜ਼ਹਿਰੀਲੇ ਜੀਵ 'ਤੇ ਪੈਣ ਨਾਲ ਭੱਜ-ਦੌੜ ਪੈ ਗਈ।

ਦੱਸਿਆ ਜਾ ਰਿਹਾ ਹੈ ਕਿ ਸੱਪ ਫੜ੍ਹਨ 'ਚ ਮਾਹਿਰ ਵਿਸ਼ਾਲ ਵਿਸ਼ਵਕਰਮਾ ਨੂੰ ਬੁਲਾਇਆ ਗਿਆ। ਵਿਸ਼ਾਲ ਨੇ ਚੌਕਸੀ ਨਾਲ ਸੱਪ ਨੂੰ ਸਕੂਲ ਬੈਗ 'ਚੋਂ ਬਾਹਰ ਕੱਢਿਆ ਅਤੇ ਸੁਰੱਖਿਅਤ ਰੂਪ ਨਾਲ ਜੰਗਲ 'ਚ ਛੱਡ ਦਿੱਤਾ। ਵਿਸ਼ਾਲ ਨੇ ਦੱਸਿਆ ਕਿ ਮੀਂਹ ਤੋਂ ਬਾਅਦ ਸੱਪ ਭੋਜਨ ਦੀ ਭਾਲ 'ਚ ਘਰਾਂ 'ਚ ਆ ਸਕਦੇ ਹਨ। ਇਸ ਲਈ ਘਰ ਦੇ ਦਰਵਾਜ਼ੇ ਖੋਲ੍ਹਦੇ ਸਮੇਂ ਸਾਵਧਾਨੀ ਵਰਤਣੀ ਚਾਹੀਦੀ ਹੈ ਅਤੇ ਸੱਪ ਦੇ ਲੁਕਣ ਦੀਆਂ ਥਾਵਾਂ 'ਤੇ ਧਿਆਨ ਦੇਣਾ ਚਾਹੀਦਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News