CRPF ਜਵਾਨ ਨੇ ਸਾਥੀ ਦਾ ਗੋਲੀ ਮਾਰ ਕੀਤਾ ਕਤਲ, ਫਿਰ ਕਰ ਲਈ ਖ਼ੁਦਕੁਸ਼ੀ
Thursday, Jun 02, 2022 - 01:29 PM (IST)
ਗੜ੍ਹਚਿਰੌਲੀ (ਭਾਸ਼ਾ)- ਮਹਾਰਾਸ਼ਟਰ ਦੇ ਗੜ੍ਹਚਿਰੌਲੀ ਜ਼ਿਲ੍ਹੇ 'ਚ ਰਾਜ ਰਿਜ਼ਰਵ ਪੁਲਸ ਫ਼ੋਰਸ (ਐੱਸ.ਆਰ.ਪੀ.ਐੱਫ.) ਦੇ ਇਕ ਜਵਾਨ ਨੇ ਕਥਿਤ ਤੌਰ 'ਤੇ ਆਪਣੇ ਸਾਥੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਅਤੇ ਫਿਰ ਆਪਣੀ ਸਰਵਿਸ ਰਾਈਫ਼ਲ ਨਾਲ ਖੁਦ ਨੂੰ ਗੋਲੀ ਮਾਰ ਲਈ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਘਟਨਾ ਬੁੱਧਵਾਰ ਸ਼ਾਮ ਕਰੀਬ 4.30 ਵਜੇ ਗੜ੍ਹਚਿਰੌਲੀ ਦੀ ਅਹੇਰੀ ਤਹਿਸੀਲ ਦੇ ਮਰਪੱਲੀ ਥਾਣਾ ਖੇਤਰ 'ਚ ਹੋਈ।
ਇਕ ਅਧਿਕਾਰੀ ਨੇ ਕਿਹਾ,“ਸੀ.ਆਰ.ਪੀ.ਐੱਫ. (ਪੁਣੇ) ਦੇ ਇਕ ਜਵਾਨ ਨੇ ਆਪਣੇ ਸਾਥੀ ਜਵਾਨ 'ਤੇ ਗੋਲੀਬਾਰੀ ਕੀਤੀ ਅਤੇ ਫਿਰ ਆਪਣੀ ਸਰਵਿਸ ਰਾਈਫਲ ਨਾਲ ਖੁਦ ਨੂੰ ਗੋਲੀ ਮਾਰ ਲਈ। ਘਟਨਾ 'ਚ ਦੋਵੇਂ ਜਵਾਨਾਂ ਦੀ ਮੌਤ ਹੋ ਗਈ।'' ਪੁਲਸ ਸੂਤਰਾਂ ਨੇ ਦੱਸਿਆ ਕਿ ਸ਼੍ਰੀਕਾਂਤ ਬੇਰਾਦ (35) ਨੇ ਕਥਿਤ ਤੌਰ 'ਤੇ ਆਪਣੇ ਸਾਥੀ ਜਵਾਨ ਬੰਦੂ ਨੌਥਰ (33) 'ਤੇ ਗੋਲੀ ਚਲਾ ਦਿੱਤੀ। ਦੋਵੇਂ ਸੂਬੇ ਦੇ ਅਹਿਮਦਨਗਰ ਜ਼ਿਲ੍ਹੇ ਦੇ ਰਹਿਣ ਵਾਲੇ ਸਨ। ਗੋਲੀਬਾਰੀ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ ਹੈ ਅਤੇ ਵੇਰਵੇ ਦੀ ਉਡੀਕ ਕੀਤੀ ਜਾ ਰਹੀ ਹੈ।