ਗਰਲਫ੍ਰੈਂਡ ਨੂੰ ਖੁਸ਼ ਕਰਣ ਦੇ ਚੱਕਰ 'ਚ ਚੋਰੀ ਕੀਤੀ ਗੱਡੀ, ਚੜ੍ਹਿਆ ਪੁਲਸ ਦੇ ਹੱਥੇ
Saturday, Jun 05, 2021 - 02:27 AM (IST)
ਦੁਰਗ - ਛੱਤੀਸਗੜ੍ਹ ਤੋਂ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਕ ਨੌਜਵਾਨ ਆਪਣੀ ਗਰਲਫ੍ਰੈਂਡ ਦੇ ਪਿਆਰ ਵਿੱਚ ਅਜਿਹਾ ਪਾਗਲ ਹੋਇਆ ਕਿ ਉਸਨੇ, ਉਸ ਨੂੰ ਖੁਸ਼ ਕਰਣ ਲਈ ਗਲਤ ਰਸਤਾ ਚੁਣ ਲਿਆ। ਜੋ ਕਹਾਣੀਆਂ ਸਿਰਫ ਫਿਲਮਾਂ ਵਿੱਚ ਦੇਖਣ ਨੂੰ ਮਿਲਦੀਆਂ ਸਨ, ਇਸ ਨੌਜਵਾਨ ਨੇ ਉਹ ਸਭ ਅਸਲ ਜ਼ਿੰਦਗੀ ਵਿੱਚ ਕਰ ਦਿੱਤਾ ਪਰ ਇਸ ਦਾ ਅੰਜਾਮ ਇਹ ਹੋਇਆ ਕਿ ਉਹ ਨੌਜਵਾਨ ਪੁਲਸ ਦੇ ਹੱਥੇ ਵੀ ਚੜ੍ਹ ਗਿਆ ਅਤੇ ਉਸ ਨੂੰ ਜੇਲ੍ਹ ਵਿੱਚ ਪਾ ਦਿੱਤਾ ਗਿਆ।
ਗਰਲਫ੍ਰੈਂਡ ਨੂੰ ਖੁਸ਼ ਕਰਣ ਲਈ ਚੋਰੀ ਕੀਤੀ ਗੱਡੀ
ਜਾਣਕਾਰੀ ਮਿਲੀ ਹੈ ਕਿ ਇੱਕ ਜਵਾਨ ਆਪਣੀ ਗਰਲਫ੍ਰੈਂਡ ਨੂੰ ਖੁਸ਼ ਕਰਣ ਲਈ ਗੱਡੀ ਚੋਰੀ ਕਰਨ ਲੱਗਾ ਸੀ। ਉਸ ਦੇ ਕੁੱਝ ਦੋਸਤਾਂ ਨੇ ਵੀ ਇਸ ਵਾਰਦਾਤ ਨੂੰ ਸਫਲ ਬਣਾਉਣ ਵਿੱਚ ਉਸ ਦੀ ਮਦਦ ਕੀਤੀ। ਇਨ੍ਹਾਂ ਸਾਰਿਆਂ ਨੇ ਪੂਰੀ ਰਣਨੀਤੀ ਬਣਾ, ਭਿਲਾਈ 3 ਥਾਣਾ ਖੇਤਰ ਦੇ ਬਾਲਾਜੀ ਮਾਰਬਲ ਐਂਡ ਟਾਈਲਸ ਚਰੋਦਾ ਦੇ ਕੋਲ ਲੁੱਟ ਨੂੰ ਅੰਜਾਮ ਦਿੱਤਾ।
ਇੱਕ ਬਰੇਜਾ ਕਾਰ ਚਲਾ ਰਿਹਾ ਨੌਜਵਾਨ ਆਪਣੀ ਗੱਡੀ ਨੂੰ ਸਾਇਡ ਵਿੱਚ ਰੋਕ ਕਿਸੇ ਨਾਲ ਗੱਲ ਕਰ ਰਿਹਾ ਸੀ। ਉਦੋਂ ਉਹ ਦੋਸ਼ੀ ਨੌਜਵਾਨ ਆਪਣੇ ਦੋਸਤਾਂ ਨਾਲ ਆਇਆ ਅਤੇ ਗੱਡੀ ਦੇ ਮਾਲਿਕ ਦੇ ਨਾਲ ਬਦਤਮੀਜੀ ਕਰਣ ਲੱਗਾ। ਪਹਿਲਾਂ ਤਾਂ ਕਿਸੇ ਤਰ੍ਹਾਂ ਗੱਡੀ ਦੇ ਮਾਲਿਕ ਨੂੰ ਬਾਹਰ ਕੱਢਿਆ ਗਿਆ, ਫਿਰ ਉਸ ਦੇ ਕੁੱਝ ਦੋਸਤਾਂ ਨੇ ਉਸ ਨਾਲ ਕੁੱਟਮਾਰ ਕੀਤੀ ਅਤੇ ਅਖੀਰ ਵਿੱਚ ਦੋ ਲੋਕ ਆਪਣੀ ਬਾਈਕ 'ਤੇ ਫ਼ਰਾਰ ਹੋ ਗਏ ਅਤੇ ਬਾਕੀ ਉਸ ਦੀ ਗੱਡੀ ਲੈ ਕੇ ਨਿਕਲ ਗਏ।
ਹਾਲਾਂਕਿ ਜਿਸ ਦਿਨ ਉਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ, ਉਦੋਂ ਪੁਲਸ ਵੀ ਕੋਲ ਹੀ ਪੈਟਰੋਲਿੰਗ ਕਰ ਰਹੀ ਸੀ ਅਤੇ ਉਨ੍ਹਾਂ ਦੀ ਸਖ਼ਤ ਨਾਕਾਬੰਦੀ ਸੀ। ਅਜਿਹੇ ਵਿੱਚ ਉਹ ਨੌਜਵਾਨ ਉੱਥੋਂ ਭੱਜਣ ਵਿੱਚ ਤਾਂ ਸਫਲ ਰਹੇ ਪਰ ਬਾਅਦ ਵਿੱਚ ਪੁਲਸ ਨੇ ਸੀ.ਸੀ.ਟੀ.ਵੀ. ਖੰਗਾਲ ਸਾਰਿਆਂ ਦੀ ਕੁੰਡਲੀ ਕੱਢ ਲਈ ਅਤੇ ਫਿਰ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।