ਜ਼ੋਰ ਦੀ ਲੱਗੀ ''ਐਮਰਜੰਸੀ'', ਬਾਥਰੂਮ ਦੇ ਕਮੋਡ ''ਚ ਬੈਠਾ ਸੀ ਕਾਲਾ ਕੋਬਰਾ, ਉੱਡ ਗਏ ਹੋਸ਼
Saturday, Sep 20, 2025 - 11:44 AM (IST)

ਅਜਮੇਰ : ਸੋਚੋ ਜਿਸ ਥਾਂ ਇਨਸਾਨ ਖੁਦ ਨੂੰ ਸੁਰਖਿਅਤ ਮੰਨਦਾ ਹੈ, ਜੇਕਰ ਉਥੇ ਹੀ ਮੌਤ ਦਾ ਸਾਇਆ ਫਨ ਚੁੱਕ ਕੇ ਬੈਠ ਜਾਵੇ ਤਾਂ ਕੀ ਹੋਵੇਗਾ? ਅਜਮੇਰ ਵਿੱਚ ਕੁਝ ਇਸੇ ਤਰ੍ਹਾਂ ਦਾ ਵਾਪਰਿਆ ਹੈ। ਇਕ ਮਕਾਨ ਮਾਲਕ ਨੂੰ 'ਐਮਰਜੰਸੀ' ਮਹਿਸੂਸ ਹੋਈ ਤੇ ਜਿਵੇਂ ਹੀ ਉਹ ਘਰ ਅੰਦਰ ਬਣੇ ਬਾਥਰੂਮ ਵਿੱਚ ਗਿਆ ਤਾਂ ਅੱਗੇ ਕਾਲਾ ਕੋਬਰਾ ਦੇਖ ਕੇ ਉਸਦੇ ਹੋਸ਼ ਉੱਡ ਗਏ। ਕੋਬਰਾ ਸੱਪ ਕਮੋਡ ਦੇ ਉੱਪਰ ਬੈਠਾ ਸੀ। ਮੌਕੇ ਉੱਤੇ ਸੱਪ ਫੜ੍ਹਣ ਲਈ ਮਾਹਿਰ ਸੁਖਦੇਵ ਭੱਟ ਨੂੰ ਸੱਦਿਆ ਗਿਆ, ਜਿਸ ਨੇ ਜਿਵੇਂ-ਕਿਵੇਂ ਸੱਪ ਨੂੰ ਕਾਬੂ ਤਾਂ ਕਰ ਲਿਆ ਪਰ ਪਰਿਵਾਰ ਤੇ ਆਂਢ-ਗੁਆਂਢ ਦੇ ਲੋਕ ਹਾਲੇ ਵੀ ਦਹਿਸ਼ਤ ਵਿੱਚ ਦੱਸੇ ਜਾ ਰਹੇ ਹਨ।
ਜਾਣਕਾਰੀ ਦਿੰਦੇ ਹੋਏ ਕੋਬਰਾ ਟੀਮ ਰਾਜਸਥਾਨ ਨੇ ਸੰਸਥਾਪਕ ਸੁਖਦੇਵ ਭੱਟ ਨੇ ਦੱਸਿਆ ਕਿ ਪ੍ਰਤਾਪ ਨਗਰ ਇਲਾਕੇ ਵਿੱਚ ਇਕ ਘਰ ਦੇ ਬਾਥਰੂਮ ਅੰਦਰੋਂ ਕਾਲਾ ਕੋਬਰਾ ਮਿਲਿਆ ਹੈ। ਉਸਨੂੰ ਰੈਕਸਕਿਊ ਕਰ ਜੰਗਲ ਵਿੱਚ ਛੱਡ ਦਿੱਤਾ ਗਿਆ। ਹਲਾਂਕਿ ਇਹ ਹਾਲੇ ਵੀ ਬੁਝਾਰਤ ਬਣਿਆ ਹੋਇਆ ਹੈ ਕਿ ਸੱਪ ਘਰ ਦੀ ਦੂਜੀ ਮੰਜ਼ਿਲ ਉੱਤੇ ਸਥਿਤ ਬਾਥਰੂਮ ਤਕ ਕਿਵੇਂ ਪਹੁੰਚਿਆ। ਹਲਾਂਕਿ ਭੱਟ ਦਾ ਕਹਿਣਾ ਹੈ ਕਿ ਮਾਨਸੂਨ ਦੌਰਾਨ ਅਜਿਹੇ ਮਾਮਲੇ ਵੱਧ ਜਾਂਦੇ ਹਨ।
ਇਹ ਕੋਬਰਾ ਸੱਪ ਬੇਹੱਦ ਖਤਰਨਾਕ ਹੈ। ਇਸ ਸੱਪ ਵਿੱਚ ਨਿਊਰੋਟਾਕਸੀਨ ਜ਼ਹਿਰ ਹੁੰਦਾ ਹੈ। ਇਹ ਜਿਸ ਨੂੰ ਡੰਗ ਮਾਰ ਦੇਵੇ ਉਸਦੀਆਂ ਮਾਸਪੇਸ਼ੀਆਂ ਕੰਮ ਕਰਨਾ ਬੰਦ ਕਰ ਦਿੰਦਿਆਂ ਹਨ। ਇਸ ਤੋਂ ਇਲਾਵਾ ਅਧਰੰਗ ਅਤੇ ਸਾਹ ਲੈਣ ਵਿੱਚ ਵੀ ਦਿੱਕਤ ਹੋ ਸਕਦੀ ਹੈ। ਜੇਕਰ ਸਹੀ ਸਮੇਂ ਉੱਤੇ ਸਹੀ ਇਲਾਜ ਨਾ ਮਿਲਿਆ ਤਾਂ ਇਨਸਾਨ ਦੀ ਮੌਤ ਵੀ ਹੋ ਸਕਦੀ ਹੈ। ਕੋਬਰਾ ਸੱਪ ਆਪਣੇ ਸ਼ਰੀਰ ਦਾ ਇਕ ਤਿਹਾਈ ਹਿੱਸਾ ਜ਼ਮੀਨ ਤੋਂ ਉੱਪਰ ਚੁੱਕ ਸਕਦਾ ਹੈ। ਇਹ ਅਜਿਹਾ ਆਪਣੇ ਸ਼ਿਕਾਰ ਨੂੰ ਡਰਾਉਣ ਲਈ ਕਰਦਾ ਹੈ।