ਆਈ.ਟੀ. ਵਿਭਾਗ ''ਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਪਰਿਵਾਰ ਨਾਲ ਕਰ ''ਤਾ ਵੱਡਾ ਕਾਂਡ
Saturday, Dec 20, 2025 - 02:40 PM (IST)
ਨੈਸ਼ਨਲ ਡੈਸਕ : ਯੂ.ਪੀ. ਬਿਜਨੌਰ ਦੇ ਥਾਣਾ ਨੰਗਲ ਇਲਾਕੇ 'ਚ ਇਕ ਪਰਿਵਾਰ ਲੱਖਾਂ ਰੁਪਏ ਦੀ ਠੱਗੀ ਦਾ ਸ਼ਿਕਾਰ ਹੋ ਗਿਆ। ਜਾਅਲਸਾਜਾਂ ਨੇ ਇਨਕਮ ਟੈਕਸ ਵਿਭਾਗ 'ਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਇਕ ਪਰਿਵਾਰ ਤੋਂ 30 ਲੱਖ ਰੁਪਏ ਹੜੱਪ ਲਏ। ਪੁਲਸ ਅਨੁਸਾਰ ਨਾਂਗਲ ਥਾਣੇ ਦੇ ਪਿੰਡ ਸ਼ੇਰਪੁਰ ਅਭੀ ਉਰਫ ਅਭੀਪੁਰਾ ਨਿਵਾਸੀ ਬ੍ਰਜਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੋ ਸਕੇ ਭਰਾਵਾਂ ਦਾ ਆਉਣਾ-ਜਾਣਾ ਸੀ। ਇਸ ਦੌਰਾਨ ਉਨ੍ਹਾਂ ਨੇ ਲਾਖਨ, ਰਾਮਸਵਰੂਪ, ਸੁਨੀਤਾ ਅਤੇ ਹਰਿੰਦਰ ਨਾਲ ਮੁਲਾਕਾਤ ਕਰਵਾਈ ਅਤੇ ਦੱਸਿਆ ਕਿ ਚਾਰੋਂ ਇਨਕਮ ਟੈਕਸ ਵਿਭਾਗ 'ਚ ਉਚ ਅਧਿਕਾਰੀ ਹਨ ਅਤੇ ਇਨਕਮ ਟੈਕਸ ਵਿਭਾਗ 'ਚ ਨੌਕਰੀ ਦਿਵਾਉਣ ਦਾ ਕੰਮ ਵੀ ਕਰਦੇ ਹਨ।
ਇਸੇ ਤਰ੍ਹਾਂ ਝਾਂਸੇ 'ਚ ਲੈਂਦਿਆਂ ਦੋਵੇਂ ਭਰਾ 10 ਅਪ੍ਰੈਲ 2025 ਨੂੰ ਉਨ੍ਹਾਂ ਦੇ ਘਰ ਆਏ ਅਤੇ ਨਿਜਾਮਪੁਰ ਵਾਸੀ ਉਸਦੇ ਪੁੱਤਰ ਸੁਸ਼ਾਂਤ, ਹਿਤੇਸ਼ ਅਤੇ ਦੀਪ ਨੂੰ ਆਈ. ਟੀ. ਵਿਭਾਗ 'ਚ ਨੌਕਰੀ ਦਿਵਾਉਣ ਦੇ ਨਾਮ 'ਤੇ ਕੁੱਲ 30 ਲੱਖ ਰੁਪਏ ਮੰਗੇ ਜਿਸ 'ਤੇ 19 ਅਪ੍ਰੈਲ ਨੂੰ ਐਡਵਾਂਸ 1.80 ਲੱਖ ਰੁਪਏ neft ਰਾਹੀਂ ਦੋਸ਼ੀਆਂ ਨੂੰ ਅਦਾ ਕੀਤੇ।
ਇਸ ਤੋਂ ਬਾਅਦ ਊਨ੍ਹਾਂ ਆਈ.ਟੀ.ਓ. ਦਿੱਲੀ 'ਚ ਸ਼ੁਸ਼ਾਂਤ, ਹਿਤੇਸ਼ ਅਤੇ ਦੀਪ ਦੀ ਫਰਜੀ ਪਰੀਖਿਆ ਅਲੱਗ-ਅਲੱਗ ਦਿਨ ਕਰਵਾ ਕੇ ਉਨ੍ਹਾਂ ਨੂੰ ਵਾਪਿਸ ਭੇਜ ਦਿੱਤਾ। ਇਸ ਤੋਂ ਫਰਜੀ ਰਿਜ਼ਲਟ ਕਢਵਾ ਕੇ ਪੋਸਟਿੰਗ ਲੈਟਰ ਤਿਆਰ ਕਰਕੇ ਉਨ੍ਹਾਂ ਨੂੰ ਦੇ ਦਿੱਤੇ। ਉਨ੍ਹਾਂ ਦੱਸਿਆ ਕਿ ਤਿੰਨਾਂ ਲੜਕਿਆਂ ਦੀ ਪੋਸਟਿੰਗ ਤੋ ਪਹਿਲਾਂ ਦੋਸ਼ੀ ਬਾਕੀ ਬਚਦੀ ਰਕਮ 28 ਲੱਖ 20 ਹਜ਼ਾਰ ਵੀ ਲੈ ਗਏ। ਬ੍ਰਜਵੀਰ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਨੇ ਨੌਕਰੀ ਲਗਵਾਉਣ ਦੇ ਨਾਮ 'ਤੇ ਉਨ੍ਹਾਂ ਨੂੰ 30 ਲੱਖ ਰੁਪਏ ਦੀ ਠੱਗੀ ਲਗਾ ਦਿਈਤੀ। ਪਰ ਅੱਜ ਤੱਕ ਕਿਸੇ ਨੂੰ ਵੀ ਨੌਕਰੀ 'ਤੇ ਨਹੀਂ ਲਗਵਾਇਆ ਗਿਆ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਜਦੋਂ ਉਨ੍ਹਾਂ ਪੂਰੇ ਮਾਮਲੇ ਦੀ ਜਾਂਚ ਕੀਤੀ ਤਾਂ ਪਤਾ ਚੱਲਿਆ ਕਿ ਉਕਤ ਸਾਰੇ ਦੋਸ਼ੀ ਸਰਕਾਰੀ ਵੈਬਸਾਈਟ 'ਦੀ ਨਕਲ 'ਤੇ ਇਕ ਫਰਜੀ ਵੈਬਸਾਈਟ ਚਲਾ ਰਹੇ ਸਨ ਅਤੇ ਨਾਲ ਹੀ ਆਈ.ਟੀ. ਕਾਨੂੰਨ ਦਾ ਦੁਰਉਪਯੋਗ ਕਰਕੇ ਠੱਗੀ ਮਾਰ ਰਹੇ ਸਨ। ਜਦੋਂ ਉਨ੍ਹਾਂ ਪੈਸੇ ਵਾਪਿਸ ਕਰਨ ਲਈ ਆਖਿਆ ਤਾਂ ਦੋਸ਼ੀਆਂ ਨੇ ਉਨ੍ਹਾਂ ਨੂੰ ਜਾਨ ਤੋਂ ਮਾਰਨ ਅਤੇ ਝੂਠੇ ਕੇਸ 'ਚ ਫਸਾਉਣ ਦੀ ਧਮਕੀ ਦੇਣ ਲੱਗੇ।
ਇਸ ਸਾਰੀ ਧੋਖਾਧੜੀ ਬਾਰੇ ਉਨ੍ਹਾਂ ਪੁਲਸ ਪਾਸ ਰਿਪੋਰਟ ਦਰਜ ਕਰਵਾਈ, ਪਰ ਪੁਲਸ ਵੱਲੋਂ ਕੋਈ ਸੁਣਵਾਈ ਨਾ ਹੋਣ 'ਤੇ ਉਨ੍ਹਾਂ ਮਾਣਯੋਗ ਅਦਾਲਤ 'ਚ ਮੁਕੱਦਮਾ ਦਰਜ ਕੀਤਾ ਜਿਸ 'ਤੇ ਅਦਾਲਤ ਨੇ ਸਥਾਨਕ ਪੁਲਸ ਨੂੰ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰਨ ਦੇ ਆਦੇਸ਼ ਦਿੱਤੇ ਜਿਸ 'ਤੇ ਪੁਲਸ ਨੇ ਉਕਤ ਛੇ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
