ਵਟਸਐਪ ਤੋਂ ਬਾਅਦ ਹੁਣ ਟਵਿੱਟਰ ’ਤੇ ਹੈਕਰਾਂ ਦਾ ਵੱਡਾ ਹਮਲਾ, 54 ਲੱਖ ਯੂਜ਼ਰਸ ਦਾ ਡਾਟਾ ਚੋਰੀ

Tuesday, Nov 29, 2022 - 11:32 AM (IST)

ਵਟਸਐਪ ਤੋਂ ਬਾਅਦ ਹੁਣ ਟਵਿੱਟਰ ’ਤੇ ਹੈਕਰਾਂ ਦਾ ਵੱਡਾ ਹਮਲਾ, 54 ਲੱਖ ਯੂਜ਼ਰਸ ਦਾ ਡਾਟਾ ਚੋਰੀ

ਗੈਜੇਟ ਡੈਸਕ– ਵਟਸਐਪ ਤੋਂ ਬਾਅਦ ਹੈਕਰਾਂ ਨੇ ਟਵਿੱਟਰ ’ਤੇ ਵੱਡਾ ਹਮਲਾ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਘੱਟੋ-ਘੱਟ 5.4 ਮਿਲੀਅਨ ਯਾਨੀ 54 ਲੱਖ ਟਵਿੱਟਰ ਯੂਜ਼ਰਸ ਦਾ ਡਾਟਾ ਚੋਰੀ ਹੋ ਕੇ ਇਕ ਹੈਕਰ ਫੋਰਮ ’ਤੇ ਆਨਲਾਈਨ ਲੀਕ ਹੋ ਗਿਆ ਹੈ। ਆਨਲਾਈਨ ਵਿਕਰੀ ਲਈ 5.4 ਮਿਲੀਅਨ ਰਿਕਾਰਡ ਤੋਂ ਇਲਾਵਾ ਇਕ ਵੱਖਰੇ ਟਵਿੱਟਰ ਐਪਲੀਕੇਸ਼ਨ ਪ੍ਰੋਗਰਾਮਿੰਗ ਇੰਟਰਫੇਸ (ਏ. ਪੀ. ਆਈ.) ਦੀ ਵਰਤੋਂ ਕਰ ਕੇ ਵਾਧੂ 1.4 ਮਿਲੀਅਨ ਟਵਿੱਟਰ ਪ੍ਰੋਫਾਈਲਾਂ ਤੋਂ ਡਾਟਾ ਇਕੱਠਾ ਕੀਤਾ ਗਿਆ, ਜਿਸ ਨੂੰ ਕੁਝ ਲੋਕਾਂ ਵਿਚਾਲੇ ਨਿੱਜੀ ਤੌਰ ’ਤੇ ਸ਼ੇਅਰ ਕੀਤਾ ਗਿਆ।

ਇਹ ਵੀ ਪੜ੍ਹੋ– ਵਟਸਐਪ ਦੇ ਇਤਿਹਾਸ ਦੀ ਸਭ ਤੋਂ ਵੱਡੀ ਹੈਕਿੰਗ, 84 ਦੇਸ਼ਾਂ ’ਚ ਮਚੀ ਹਾਹਾਕਾਰ, 50 ਕਰੋੜ ਯੂਜ਼ਰਸ ਦਾ ਡਾਟਾ ਚੋਰੀ

ਬਲੀਪਿੰਗ ਕੰਪਿਊਟਰ ਦੀ ਰਿਪੋਰਟ ਮੁਤਾਬਕ, ਵੱਡੇ ਪੱਧਰ ’ਤੇ ਡਾਟਾ ’ਚ ਸਕ੍ਰੈਪ ਕੀਤੀ ਗਈ ਜਨਤਕ ਜਾਣਕਾਰੀ ਦੇ ਨਾਲ-ਨਾਲ ਨਿੱਜੀ ਫ਼ੋਨ ਨੰਬਰ ਅਤੇ ਈ-ਮੇਲ ਪਤੇ ਸ਼ਾਮਲ ਹਨ, ਜੋ ਜਨਤਕ ਨਹੀਂ ਹੋਏ ਹਨ। ਸੁਰੱਖਿਆ ਮਾਹਰ ਚੈਡ ਲੋਡਰ ਨੇ ਸਭ ਤੋਂ ਪਹਿਲਾਂ ਟਵਿੱਟਰ ’ਤੇ ਖਬਰ ਦਿੱਤੀ ਅਤੇ ਛੇਤੀ ਹੀ ਉਨ੍ਹਾਂ ਨੂੰ ਸਸਪੈਂਡ ਕਰ ਦਿੱਤਾ ਗਿਆ। ਮਸਕ ਜਾਂ ਟਵਿੱਟਰ ਨੇ ਅਜੇ ਤੱਕ ਰਿਪੋਰਟ ’ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।

ਇਹ ਵੀ ਪੜ੍ਹੋ– ATM ’ਚੋਂ ਪੈਸੇ ਕੱਢਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ, ਨਹੀਂ ਤਾਂ ਖਾਲੀ ਹੋ ਜਾਵੇਗਾ ਖ਼ਾਤਾ

ਵੱਡੇ ਪੱਧਰ ’ਤੇ ਡਾਟਾ ਉਲੰਘਣਾ ਦੇ ਸਬੂਤ

ਲੋਡਰ ਨੇ ਟਵਿੱਟਰ ’ਤੇ ਪੋਸਟ ਕੀਤਾ ਸੀ, ‘‘ਮੈਨੂੰ ਹਾਲ ਹੀ ’ਚ ਯੂਰਪੀਅਨ ਯੂਨੀਅਨ ਅਤੇ ਯੂ. ਐੱਸ. ਏ. ’ਚ ਲੱਖਾਂ ਟਵਿੱਟਰ ਖਾਤਿਆਂ ਨੂੰ ਪ੍ਰਭਾਵਿਤ ਕਰਨ ਵਾਲੇ ਇਕ ਵੱਡੇ ਡਾਟਾ ਉਲੰਘਣਾ ਦੇ ਸਬੂਤ ਮਿਲੇ ਹਨ। ਮੈਂ ਪ੍ਰਭਾਵਿਤ ਖਾਤਿਆਂ ’ਚੋਂ ਇਕ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੇ ਪੁਸ਼ਟੀ ਕੀਤੀ ਹੈ ਕਿ ਉਲੰਘਣਾ ਕੀਤੀ ਗਈ ਹੈ, ਡਾਟਾ ਸਟੀਕ ਹੈ। ਇਸ ਸਾਲ ਜਨਵਰੀ ’ਚ ਟਵਿੱਟਰ ਏ. ਪੀ. ਆਈ. ਦਾ ਪਤਾ ਲਾ ਕੇ ਡਾਟਾ ਚੋਰੀ ਕੀਤਾ ਗਿਆ ਸੀ। ਰਿਪੋਰਟ ’ਚ ਕਿਹਾ ਗਿਆ ਹੈ ਕਿ ਇਹ ਡਾਟਾ ਦਸੰਬਰ 2021 ’ਚ ਹੈਕਰਵਨ ਬੱਗ ਬਾਉਂਟੀ ਪ੍ਰੋਗਰਾਮ ’ਚ ਦੱਸੇ ਗਏ ਟਵਿੱਟਰ ਏ. ਪੀ. ਆਈ. ਦੀ ਵਰਤੋਂ ਕਰ ਕੇ ਇਕੱਠਾ ਕੀਤਾ ਗਿਆ। ਜ਼ਿਆਦਾਤਰ ਡਾਟਾ ’ਚ ਜਨਤਕ ਜਾਣਕਾਰੀ ਜਿਵੇਂ ਕਿ ਟਵਿੱਟਰ ਆਈ. ਡੀ., ਨਾਂ, ਲਾਗਇਨ ਨਾਮ, ਸਥਾਨ ਅਤੇ ਵੈਰੀਫਾਈਡ ਸਟੇਟਸ ਸ਼ਾਮਲ ਹੁੰਦੀ ਹੈ। ਇਸ ’ਚ ਨਿੱਜੀ ਜਾਣਕਾਰੀ ਵੀ ਜਿਵੇਂ ਕਿ ਫ਼ੋਨ ਨੰਬਰ ਅਤੇ ਈ-ਮੇਲ ਪਤੇ ਸ਼ਾਮਲ ਹੈ।

ਇਹ ਵੀ ਪੜ੍ਹੋ– ਮਾਰੂਤੀ ਸੁਜ਼ੂਕੀ ਨੇ ਲਾਂਚ ਕੀਤੀ ਸਭ ਤੋਂ ਸਸਤੀ 7-ਸੀਟਰ ਕਾਰ, ਦੇਵੇਗੀ 27 ਕਿ.ਮੀ. ਦੀ ਮਾਈਲੇਜ


author

Rakesh

Content Editor

Related News