ਦੇਵਘਰ ''ਚ ਵੱਡਾ ਹਾਦਸਾ, ਬਹੁਮੰਜ਼ਿਲਾ ਮਕਾਨ ਡਿੱਗਿਆ, ਕਈ ਲੋਕ ਮਲਬੇ ਹੇਠਾਂ ਦੱਬੇ

Sunday, Jul 07, 2024 - 09:40 AM (IST)

ਦੇਵਘਰ ''ਚ ਵੱਡਾ ਹਾਦਸਾ, ਬਹੁਮੰਜ਼ਿਲਾ ਮਕਾਨ ਡਿੱਗਿਆ, ਕਈ ਲੋਕ ਮਲਬੇ ਹੇਠਾਂ ਦੱਬੇ

ਦੇਵਘਰ- ਝਾਰਖੰਡ ਦੇ ਦੇਵਘਰ 'ਚ ਐਤਵਾਰ ਸਵੇਰੇ ਇਕ ਵੱਡਾ ਹਾਦਸਾ ਵਾਪਰਿਆ, ਜਿੱਥੇ ਇਕ ਬਹੁਮੰਜ਼ਿਲਾ ਮਕਾਨ ਢਹਿ ਗਿਆ। ਕਈ ਲੋਕਾਂ ਦੇ ਮਲਬੇ ਹੇਠਾਂ ਦੱਬੇ ਹੋਣ ਦਾ ਖਦਸ਼ਾ ਹੈ। NDRF ਦੀ ਟੀਮ ਬਚਾਅ 'ਚ ਲੱਗੀ ਹੋਈ ਹੈ। ਹਾਲਾਂਕਿ ਅਜੇ ਤੱਕ ਕਿਸੇ ਨੂੰ ਬਚਾਇਆ ਨਹੀਂ ਗਿਆ ਹੈ।

ਇਹ ਵੀ ਪੜ੍ਹੋ- ਅਮਿਤਾਭ ਬੱਚਨ ਨੇ ਫੈਨਸ ਦਾ ਕੀਤਾ ਧੰਨਵਾਦ, 'ਕਲਕੀ 2898 AD'ਦੀ ਸਫ਼ਲਤਾ ਤੋਂ ਬਾਅਦ ਪਾਈ ਪੋਸਟ

ਜਾਣਕਾਰੀ ਮੁਤਾਬਕ ਇਹ ਘਟਨਾ ਜ਼ਿਲੇ ਦੇ ਨਗਰ ਥਾਣਾ ਖੇਤਰ 'ਚ ਸੀਤਾ ਹੋਟਲ ਨੇੜੇ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਇਸ ਘਰ 'ਚ ਕਈ ਲੋਕ ਰਹਿੰਦੇ ਸਨ। ਮਕਾਨ ਢਹਿ ਜਾਣ ਤੋਂ ਬਾਅਦ ਸਾਰਿਆਂ ਦੇ ਦੱਬੇ ਹੋਣ ਦੀ ਸੰਭਾਵਨਾ ਹੈ। ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਅਤੇ ਐਨ.ਡੀ.ਆਰ.ਐਫ. ਦੀ ਟੀਮ ਮੌਕੇ 'ਤੇ ਪਹੁੰਚ ਗਈ। ਜਿਸ ਤੋਂ ਬਾਅਦ ਘਰ ਦਾ ਮਲਬਾ ਹਟਾਇਆ ਜਾ ਰਿਹਾ ਹੈ।ਦੇਵਘਰ ਦੇ ਡੀ.ਸੀ. ਵਿਸ਼ਾਲ ਸਾਗਰ ਨੇ ਵੀ ਸਿਹਤ ਵਿਭਾਗ ਦੀ ਟੀਮ ਨੂੰ ਘਟਨਾ ਵਾਲੀ ਥਾਂ 'ਤੇ ਤਾਇਨਾਤ ਕੀਤਾ ਹੈ, ਤਾਂ ਜੋ ਬਚਾਅ ਕਾਰਜ ਤੇਜ਼ੀ ਨਾਲ ਕੀਤੇ ਜਾ ਸਕਣ। ਇਸ ਤੋਂ ਇਲਾਵਾ ਫਾਇਰ ਬ੍ਰਿਗੇਡ ਅਤੇ ਪੁਲਸ ਵੱਲੋਂ ਬਚਾਅ ਕਾਰਜ ਚਲਾਏ ਜਾ ਰਹੇ ਹਨ।


author

Priyanka

Content Editor

Related News