ਵਡੋਦਰਾ ਦੇ ਸੂਕਲ ''ਚ 9ਵੀਂ ਜਮਾਤ ਦੇ ਵਿਦਿਆਰਥੀ ਦਾ ਚਾਕੂ ਮਾਰ ਕੇ ਕਤਲ

Friday, Jun 22, 2018 - 04:04 PM (IST)

ਵਡੋਦਰਾ ਦੇ ਸੂਕਲ ''ਚ 9ਵੀਂ ਜਮਾਤ ਦੇ ਵਿਦਿਆਰਥੀ ਦਾ ਚਾਕੂ ਮਾਰ ਕੇ ਕਤਲ

ਵਡੋਦਰਾ— ਗੁਜਰਾਤ ਦੇ ਵਡੋਦਰਾ 'ਚ ਇਕ ਸਕੂਲ ਦੇ ਬਾਥਰੂਮ 'ਚ ਵਿਦਿਆਰਥੀ ਦੀ ਲਾਸ਼ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਵਿਦਿਆਰਥੀ ਦਾ ਕਤਲ ਹੋਇਆ ਹੈ। ਤੁਹਾਨੂੰ ਦੱਸ ਦਈਏ ਕਿ ਪਿਛਲੇ ਸਾਲ ਗੁਰੂਗ੍ਰਾਮ ਦੇ ਸਕੂਲ 'ਚ ਵੀ ਕਤਲ ਦਾ ਮਾਮਲਾ ਸਾਹਮਣੇ ਆਇਆ ਸੀ।
ਦੱਸਿਆ ਜਾ ਰਿਹਾ ਹੈ ਕਿ 9ਵੀਂ ਜਮਾਤ 'ਚ ਪੜ੍ਹਨ ਵਾਲੇ 14 ਸਾਲਾ ਵਿਦਿਆਰਥੀ ਦੀ ਲਾਸ਼ ਸਕੂਲ ਦੇ ਬਾਥਰੂਮ 'ਚ ਮਿਲੀ ਹੈ। ਇਸ ਵਿਦਿਆਰਥੀ ਦੇ ਪੇਟ 'ਤੇ ਚਾਕੂ ਦੇ ਨਿਸ਼ਾਨ ਹਨ। ਇਸ ਘਟਨਾ ਦੀ ਜਾਣਕਾਰੀ ਸਕੂਲ ਪ੍ਰਸ਼ਾਸਨ ਨੇ ਪੁਲਸ ਨੂੰ ਦਿੱਤੀ।ਜਿਸ ਦੇ ਬਾਅਦ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਪਿਛਲੇ ਸਾਲ ਸਿਤੰਬਰ 'ਚ ਗੁਰੂਗ੍ਰਾਮ ਸਥਿਤ ਸਕੂਲ ਦੇ ਬਾਥਰੂਮ ਦੇ ਬਾਹਰ ਬੱਚੇ ਦੀ ਲਾਸ ਮਿਲੀ ਸੀ। ਉਸ ਦੇ ਗਲੇ 'ਤੇ ਸੱਟ ਦੇ ਨਿਸ਼ਾਨ ਸਨ। ਇਸ ਮਾਮਲੇ ਦੀ ਜਾਂਚ ਦੌਰਾਨ ਪਤਾ ਚੱਲਿਆ ਕਿ ਸਕੂਲ 'ਚ ਸੁਰੱਖਿਆ ਪ੍ਰਬੰਧ ਠੀਕ ਨਹੀਂ ਸਨ। ਇਸ ਮਾਮਲੇ ਦੀ ਜਾਂਚ ਦੌਰਾਨ ਪੁਲਸ ਨੇ ਬੱਸ ਕੰਡਕਟਰ ਨੂੰ ਦੋਸ਼ੀ ਬਣਾਇਆ ਸੀ।

 


Related News