97 ਸਾਲ ਦੀ ਬਜ਼ੁਰਗ ਬੀਬੀ ਦੀ ਸ਼ਰਧਾ, ਪੈਦਲ ਤੈਅ ਕੀਤੀ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ

Wednesday, Jul 20, 2022 - 03:19 PM (IST)

97 ਸਾਲ ਦੀ ਬਜ਼ੁਰਗ ਬੀਬੀ ਦੀ ਸ਼ਰਧਾ, ਪੈਦਲ ਤੈਅ ਕੀਤੀ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ

ਚਮੋਲੀ- ਸ੍ਰੀ ਹੇਮਕੁੰਟ ਸਾਹਿਬ 'ਚ ਸ਼ਰਧਾਲੂਆਂ ਦੇ ਆਉਣ ਦਾ ਸਿਲਸਿਲਾ ਜਾਰੀ ਹੈ। ਇੱਥੇ ਹਰ ਸਾਲ ਦੁਨੀਆ ਭਰ ਤੋਂ ਸ਼ਰਧਾਲੂ ਪਹੁੰਚਦੇ ਹਨ। ਉੱਥੇ ਹੀ 97 ਸਾਲ ਦੀ ਝਾਰਖੰਡ ਵਾਸੀ ਬੇਬੇ ਦੇ ਗਜਬ ਜਜ਼ਬੇ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਗੁਰੂ ਪ੍ਰਤੀ ਆਸਥਾ ਜਮਸ਼ੇਦਪੁਰ ਟਾਟਾ ਨਗਰ (ਝਾਰਖੰਡ) ਵਾਸੀ ਹਰਵੰਤ ਕੌਰ ਨੂੰ ਹੇਮਕੁੰਟ ਸਾਹਿਬ ਖਿੱਚ ਲਿਆਈ। ਖ਼ਾਸ ਗੱਲ ਹੈ ਕਿ ਬੇਬੇ ਨੇ ਘਾਂਘਰੀਆ ਤੋਂ ਹੇਮਕੁੰਟ ਸਾਹਿਬ ਤੱਕ 6 ਕਿਲੋਮੀਟਰ ਦੀ ਚੜ੍ਹਾਈ ਪੈਦਲ ਤੈਅ ਕੀਤੀ। ਜਦੋਂ ਕਿ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੇ ਨਾਲ ਪਰਿਵਾਰ ਵਾਲਿਆਂ ਨੇ ਵੀ ਉਮਰ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੂੰ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਸੀ। ਹਰਵੰਤ ਕੌਰ ਹੇਮਕੁੰਟ ਸਾਹਿਬ ਦੇ ਪ੍ਰਤੀ ਬਹੁਤ ਆਸਥਾ ਰੱਖਦੀ ਹੈ। ਇਹੀ ਕਾਰਨ ਹੈ ਕਿ ਉਹ 1-2 ਨਹੀਂ ਸਗੋਂ ਹੁਣ ਤੱਕ 20 ਵਾਰ ਹੇਮਕੁੰਟ ਸਾਹਿਬ ਦੀ ਯਾਤਰਾ ਕਰ ਚੁਕੀ ਹੈ। 

ਇਹ ਵੀ ਪੜ੍ਹੋ : ਰੇਲ ਗੱਡੀ 'ਚ ਸਫ਼ਰ ਕਰਨ ਵਾਲਿਆਂ ਨੂੰ ਹੁਣ ਚਾਹ 'ਤੇ ਨਹੀਂ ਦੇਣਾ ਪਵੇਗਾ ਸਰਵਿਸ ਚਾਰਜ ਪਰ...

ਹੇਮਕੁੰਟ ਤੋਂ ਪਰਤਣ ਤੋਂ ਬਾਅਦ ਹਰਵੰਤ ਕੌਰ ਨੇ ਦੱਸਿਆ ਕਿ ਉਸ ਦੇ 75 ਸਾਲਾ ਪੁੱਤਰ ਅਮਰਜੀਤ ਸਿੰਘ ਨੇ ਉਮਰ ਦਾ ਹਵਾਲਾ ਦਿੰਦੇ ਹੋਏ ਉਸ ਨੂੰ ਯਾਤਰਾ ਨਾ ਕਰਨ ਦੀ ਅਪੀਲ ਕੀਤੀ ਸੀ ਪਰ ਬੀਤੇ 5 ਸਾਲਾਂ ਤੋਂ ਉਸ ਦਾ ਮਨ ਵਾਰ-ਵਾਰ ਹੇਮਕੁੰਟ ਸਾਹਿਬ ਆਉਣ ਨੂੰ ਕਰ ਰਿਹਾ ਸੀ। ਇਸ ਵਿਚ ਉਨ੍ਹਾਂ ਨੂੰ ਰਿਸ਼ਤੇਦਾਰੀ ਤੋਂ ਪਤਾ ਲੱਗਾ ਕਿ ਭਗਵਾਨ ਸਿੰਘ ਚੱਢਾ ਦੀ ਅਗਵਾਈ 'ਚ  ਬਾਰਾਬੰਕੀ, ਲਖਨਊ, ਕਾਨਪੁਰ, ਫੈਜ਼ਾਬਾਦ, ਚੰਡੀਗੜ੍ਹ ਅਤੇ ਜਮਸ਼ੇਦਪੁਰ ਦੇ ਸ਼ਰਧਾਲੂਆਂ ਦੀ ਸੰਗਤ ਹੇਮਕੁੰਟ ਸਾਹਿਬ ਜਾ ਰਹੀ ਹੈ। ਉਨ੍ਹਾਂ ਨੇ ਯਾਤਰਾ ਕਰਨ ਦਾ ਫ਼ੈਸਲਾ ਲਿਆ। ਆਖ਼ਰਕਾਰ ਉਨ੍ਹਾਂ ਦੀ ਜਿੱਦ ਅੱਗੇ ਪੁੱਤਰ ਸਮੇਤ ਪਰਿਵਾਰ ਵਾਲੇ ਵੀ ਹਾਰ ਗਏ ਅਤੇ ਉਨ੍ਹਾਂ ਨੇ ਯਾਤਰਾ ਲਈ ਹਾਮੀ ਭਰ ਦਿੱਤੀ। ਸਿਹਤ ਵਿਭਾਗ ਅਤੇ ਪੁਲਸ ਨੇ ਵੀ ਉਨ੍ਹਾਂ ਨੂੰ ਯਾਤਰਾ 'ਤੇ ਨਾ ਜਾਣ ਦੀ ਸਲਾਹ ਦਿੱਤੀ ਪਰ ਹਰਵੰਤ ਕੌਰ ਨੇ ਸਿਹਤ ਜਾਂਚ ਤੋਂ ਬਾਅਦ ਪੈਦਲ ਹੀ ਹੇਮਕੁੰਟ ਪਹੁੰਚ ਕੇ ਮੱਥਾ ਟੇਕਿਆ। ਸ੍ਰੀ ਹੇਮਕੁੰਟ ਸਾਹਿਬ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਪ੍ਰਬੰਧਕ ਸਰਦਾਰ ਸੇਵਾ ਸਿੰਘ ਨੇ ਦੱਸਿਆ ਕਿ ਹਰਵੰਤ ਕੌਰ ਲਈ ਡੰਡੀ-ਕੰਡੀ ਦੀ ਵੀ ਵਿਵਸਥਾ ਕੀਤੀ ਗਈ ਸੀ ਪਰ ਸੰਗਤ ਨਾਲ ਉਹ ਪੈਦਲ ਹੀ 16 ਜੁਲਾਈ ਨੂੰ ਗੋਵਿੰਦਘਾਟ ਪਹੁੰਚੀ ਅਤੇ 17 ਜੁਲਾਈ ਨੂੰ ਹੇਮਕੁੰਟ ਸਾਹਿਬ ਪਹੁੰਚੇ। ਇਸ ਦੌਰਾਨ ਹਰਵੰਤ ਕੌਰ ਨੇ ਕਿਹਾ ਕਿ ਗੁਰੂ ਦੇ ਧਮ ਜਾਣ ਦੇ ਸੰਕਲਪ ਨੇ ਹੀ ਉਨ੍ਹਾਂ ਦੀ ਯਾਤਰਾ ਪੂਰੀ ਕਰਵਾਈ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News