ਕੀ ਅਜੇ ਤੁਹਾਡੇ ਕੋਲ ਵੀ ਪਏ ਹਨ 2000 ਦੇ ਨੋਟ? ਇਨ੍ਹਾਂ ਥਾਵਾਂ ਤੋਂ ਕਰਵਾ ਸਕਦੇ ਹੋ ਤਬਦੀਲ

Monday, Sep 02, 2024 - 09:03 PM (IST)

ਮੁੰਬਈ : ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਸੋਮਵਾਰ ਨੂੰ ਕਿਹਾ ਕਿ 2,000 ਰੁਪਏ ਦੇ 97.96 ਫੀਸਦੀ ਨੋਟ ਬੈਂਕਾਂ 'ਚ ਵਾਪਸ ਆ ਗਏ ਹਨ। ਲੋਕਾਂ ਕੋਲ ਅਜੇ ਵੀ 7,261 ਕਰੋੜ ਰੁਪਏ ਦੇ ਨੋਟ ਹਨ। ਆਰਬੀਆਈ ਨੇ 19 ਮਈ, 2023 ਨੂੰ 2000 ਰੁਪਏ ਦੇ ਬੈਂਕ ਨੋਟਾਂ ਨੂੰ ਸਰਕੂਲੇਸ਼ਨ ਤੋਂ ਵਾਪਸ ਲੈਣ ਦਾ ਐਲਾਨ ਕੀਤਾ ਸੀ। ਕੇਂਦਰੀ ਬੈਂਕ ਨੇ ਕਿਹਾ ਕਿ ਵਪਾਰ ਦੀ ਸਮਾਪਤੀ 'ਤੇ ਉਸ ਸਮੇਂ ਪ੍ਰਚਲਿਤ 2,000 ਰੁਪਏ ਦੇ ਬੈਂਕ ਨੋਟਾਂ ਦੀ ਕੁੱਲ ਕੀਮਤ 3.56 ਲੱਖ ਕਰੋੜ ਰੁਪਏ ਸੀ। ਇਸ ਸਾਲ 30 ਅਗਸਤ ਨੂੰ ਵਪਾਰ ਬੰਦ ਹੋਣ 'ਤੇ ਇਹ ਘਟ ਕੇ 7,261 ਕਰੋੜ ਰੁਪਏ 'ਤੇ ਆ ਗਿਆ।

ਆਰਬੀਆਈ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਸ ਤਰ੍ਹਾਂ, 19 ਮਈ, 2023 ਤੱਕ 2,000 ਰੁਪਏ ਦੇ ਬੈਂਕ ਨੋਟਾਂ ਵਿੱਚੋਂ 97.96 ਫੀਸਦ ਬੈਂਕਾਂ ਨੂੰ ਵਾਪਸ ਕਰ ਦਿੱਤੇ ਗਏ ਹਨ। ਦੋ ਹਜ਼ਾਰ ਰੁਪਏ ਦੇ ਬੈਂਕ ਨੋਟ ਨੂੰ ਜਮਾ ਕਰਵਾਉਣ ਜਾਂ ਬਦਲਣ ਦੀ ਸੁਵਿਧਾ 7 ਅਕਤੂਬਰ 2023 ਤਕ ਵਧਾ ਦਿੱਤੀ ਗਈ ਸੀ। ਇਸ ਮੁੱਲ ਦੇ ਬੈਂਕ ਨੋਟ ਨੂੰ ਬਦਲਣ ਦੀ ਸੁਵਿਧਾ 19 ਮਈ 2023 ਤੋਂ ਰਿਜ਼ਰਵ ਬੈਂਕ ਦੇ 19 ਇਸ਼ੂ ਦਫ਼ਤਰਾਂ ਵਿਚ ਉਪਲਬਧ ਹੈ। 9 ਅਕਤੂਬਰ, 2023 ਤੋਂ ਆਰਬੀਆਈ ਦੇ ਜਾਰੀ ਦਫ਼ਤਰ ਵੀ ਵਿਅਕਤੀਆਂ ਅਤੇ ਸੰਸਥਾਵਾਂ ਤੋਂ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਕਰਾਉਣ ਲਈ 2000 ਰੁਪਏ ਦੇ ਬੈਂਕ ਨੋਟ ਸਵੀਕਾਰ ਕਰ ਰਹੇ ਹਨ।

ਇਸ ਤੋਂ ਇਲਾਵਾ, ਲੋਕ ਦੇਸ਼ ਦੇ ਕਿਸੇ ਵੀ ਡਾਕਘਰ ਤੋਂ 2000 ਰੁਪਏ ਦੇ ਨੋਟ ਆਪਣੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਕਰਾਉਣ ਲਈ ਆਰਬੀਆਈ ਦੇ ਕਿਸੇ ਵੀ ਜਾਰੀ ਦਫ਼ਤਰ ਨੂੰ ਭੇਜ ਸਕਦੇ ਹਨ। ਅਹਿਮਦਾਬਾਦ, ਬੈਂਗਲੁਰੂ, ਬੇਲਾਪੁਰ, ਭੋਪਾਲ, ਭੁਵਨੇਸ਼ਵਰ, ਚੰਡੀਗੜ੍ਹ, ਚੇਨਈ, ਗੁਹਾਟੀ, ਹੈਦਰਾਬਾਦ, ਜੈਪੁਰ, ਜੰਮੂ, ਕਾਨਪੁਰ, ਕੋਲਕਾਤਾ, ਲਖਨਊ, ਮੁੰਬਈ, ਨਾਗਪੁਰ, ਨਵੀਂ ਦਿੱਲੀ, ਪਟਨਾ ਅਤੇ ਤਿਰੂਵਨੰਤਪੁਰਮ ਵਿਖੇ 19 ਆਰਬੀਆਈ ਦਫ਼ਤਰ ਬੈਂਕ ਨੋਟ ਜਮ੍ਹਾਂ/ਵਟਾਂਦਰੇ ਦੀ ਪੇਸ਼ਕਸ਼ ਕਰਦੇ ਹਨ। ਹਨ। ਨਵੰਬਰ 2016 ਵਿੱਚ 1000 ਅਤੇ 500 ਰੁਪਏ ਦੇ ਬੈਂਕ ਨੋਟਾਂ ਨੂੰ ਸਰਕੂਲੇਸ਼ਨ ਤੋਂ ਵਾਪਸ ਲੈਣ ਤੋਂ ਬਾਅਦ, 2000 ਰੁਪਏ ਦੇ ਬੈਂਕ ਨੋਟ ਪੇਸ਼ ਕੀਤੇ ਗਏ ਸਨ।


Baljit Singh

Content Editor

Related News