ਦੇਸ਼ ਦੀ 93.5 ਫੀਸਦੀ ਜਨਤਾ ਨੂੰ ਮੋਦੀ ''ਤੇ ਹੈ ਵਿਸ਼ਵਾਸ, ਕੋਰੋਨਾ ਨੂੰ ਹਰਾ ਦਿਆਂਗੇ
Thursday, Apr 23, 2020 - 11:39 PM (IST)

ਨਵੀਂ ਦਿੱਲੀ— ਕੋਰੋਨਾ ਮਹਾਮਾਰੀ ਖਿਲਾਫ ਕੇਂਦਰ ਸਰਕਾਰ ਸੂਬਿਆਂ ਦੇ ਨਾਲ ਮਿਲ ਕੇ ਲਗਾਤਾਰ ਲੜਾਈ ਲੜ ਰਹੀ ਹੈ। ਭਾਰਤ 'ਚ ਅਜੇ ਤਕ 21 ਹਜ਼ਾਰ ਤੋਂ ਜ਼ਿਆਦਾ ਕੋਰੋਨਾ ਵਾਇਰਸ ਦੇ ਮਾਮਲੇ ਆ ਚੁੱਕੇ ਹਨ। ਕੇਂਦਰੀ ਸਿਹਤ ਮੰਤਰਾਲੇ ਦਾ ਮੰਨਣਾ ਹੈ ਕਿ ਭਾਰਤ ਇਸ ਮਹਾਮਾਰੀ ਖਿਲਾਫ ਵਧੀਆ ਪ੍ਰਦਰਸ਼ਨ ਕਰ ਰਿਹਾ ਹੈ। ਕੋਰੋਨਾ ਮਹਾਮਾਰੀ ਖਿਲਾਫ ਲੜਾਈ 'ਚ ਪਿਛਲੇ ਇਕ ਮਹੀਨੇ 'ਚ ਤਿਆਰੀ ਦਾ ਇੰਡੈਕਸ (ਇੰਡੈਕਸ ਆਫ ਰੈਡੀਨੇਸ) ਤੇਜ਼ੀ ਨਾਲ ਵੱਧ ਰਿਹਾ ਹੈ, ਅਨੁਕੂਲਤਾ ਦਾ ਇੰਡੈਕਸ ਹੇਠਾਂ ਚਲਾ ਗਿਆ ਹੈ, ਜਦਕਿ ਮਹਾਮਾਰੀ ਨਾਲ ਨਿਪਟਣ ਲਈ ਸਰਕਾਰਾਂ ਦੇ ਯਤਨਾਂ 'ਚ ਲੋਕਾਂ ਦਾ ਵਿਸ਼ਵਾਸ ਠੋਸ ਬਣਿਆ ਹੋਇਆ ਹੈ, ਜਦਕਿ ਪ੍ਰਵਾਨਗੀ ਰੇਟਿੰਗ 'ਚ ਵਾਧਾ ਜਾਰੀ ਹੈ। ਇਕ ਸਰਵੇਖਣ 'ਚ ਵੀਰਵਾਰ ਨੂੰ ਇਹ ਗੱਲ ਸਾਹਮਣੇ ਆਈ ਹੈ।
16 ਮਾਰਚ ਤੋਂ 20 ਅਪ੍ਰੈਲ ਵਿਚਾਲੇ ਕੀਤੇ ਗਏ ਇਸ ਸਰਵੇਖਣ 'ਚ ਇੰਡੈਕਸ ਆਫ ਰੈਡੀਨੇਸ ਰਾਹੀਂ ਪਤਾ ਲੱਗਾ ਹੈ ਕਿ ਅੱਗੇ ਦੀ ਯੋਜਨਾ ਬਣਾਉਣ ਵਾਲੇ ਲੋਕਾਂ ਦੀ ਗਿਣਤੀ 'ਚ ਵਾਧਾ ਹੋਇਆ ਹੈ। ਉਹ ਰਾਸ਼ਨ, ਦਵਾਇਆਂ ਤੇ ਇਨ੍ਹਾਂ ਦੀ ਖਰੀਦ ਲਈ ਅਲਗ ਤੋਂ ਧਨ ਰੱਖ ਰਹੇ ਹਨ।
ਸਰਵੇਖਣ 'ਚ 20 ਅਪ੍ਰੈਲ ਤਕ 42.9 ਪ੍ਰਤੀਸ਼ਤ ਜਵਾਦੇਹਾਂ ਨੇ ਤਿੰਨ ਹਫਤੇ ਤੋਂ ਜ਼ਿਆਦਾ ਸਮੇਂ ਤਕ ਰਾਸ਼ਨ ਅਤੇ ਦਵਾਇਆਂ ਦਾ ਸਟੋਕ ਕੀਤਾ ਹੈ, ਜਦਕਿ 2 ਹਫਤੇ ਤੋਂ ਘੱਟ ਵਾਲੇ ਲੋਕਾਂ ਦੀ ਗਿਣਤੀ ਅਜੇ ਵੀ 56.9 ਪ੍ਰਤੀਸ਼ਤ ਤੋਂ ਜ਼ਿਆਦਾ ਹੈ।
16 ਮਾਰਚ ਨੂੰ ਤਿੰਨ ਹਫਤੇ ਤੋਂ ਘੱਟ ਰਾਸ਼ਨ ਰੱਖਣ ਵਾਲੇ ਲੋਕਾਂ ਦੀ ਗਿਣਤੀ 90 ਪ੍ਰਤੀਸ਼ਤ ਸੀ ਅਤੇ ਲਗਭਗ ਤਿੰਨ ਹਫਤੇ ਤੋਂ ਜ਼ਿਆਦਾ ਰਾਸ਼ਨ ਕਿਸੇ ਕੋਲ ਨਹੀਂ ਸੀ। ਉਥੇ ਹੀ, ਹੁਣ ਵਿਸ਼ੇਸ਼ ਰੂਪ ਤੋਂ ਅਪ੍ਰੈਲ 'ਚ ਲਾਕਡਾਊਨ ਦੇ ਪਸਾਰ ਦੀ ਘੋਸ਼ਣਾ ਤੋਂ ਬਾਅਦ ਦੇ ਸਮੇਂ 'ਚ ਲਗਭਗ ਹਰ ਦਿਨ ਇਹ ਗਿਣਤੀ ਵੱਧ ਰਹੀ ਹੈ।