Made in India ਕੋਰੋਨਾ ਵੈਕਸੀਨ ਪਾਉਣ ਨੂੰ ਬੇਤਾਬ ਦੁਨੀਆ ਦੇ 92 ਦੇਸ਼

Thursday, Jan 21, 2021 - 10:25 PM (IST)

Made in India ਕੋਰੋਨਾ ਵੈਕਸੀਨ ਪਾਉਣ ਨੂੰ ਬੇਤਾਬ ਦੁਨੀਆ ਦੇ 92 ਦੇਸ਼

ਨਵੀਂ ਦਿੱਲੀ - ਭਾਰਤ ਨੇ ਦੇਸ਼ਭਰ ਵਿੱਚ ਫਰੰਟਲਾਈਨ 'ਤੇ ਤਾਇਨਾਤ ਸਿਹਤ ਕਰਮਚਾਰੀਆਂ ਨੂੰ ਦੋ ਟੀਕੇ ਕੋਵਿਸ਼ੀਲਡ ਅਤੇ ਕੋਵੈਕਸੀਨ ਲਗਾਉਣ ਲਈ ਵਿਆਪਕ ਟੀਕਾਕਰਣ ਮੁਹਿੰਮ ਸ਼ੁਰੂ ਕੀਤੀ ਹੈ। ਆਕਸਫੋਰਡ-ਐਸਟਰਾਜੇਨੇਕਾ ਦੇ ਕੋਵਿਸ਼ੀਲਡ ਟੀਕੇ ਦਾ ਸੀਰਮ ਇੰਸਟੀਚਿਊਟ ਉਤਪਾਦਨ ਕਰ ਰਿਹਾ ਹੈ ਜਦੋਂ ਕਿ ਕੋਵੈਕਸੀਨ ਦਾ ਉਤਪਾਦਨ ਭਾਰਤ ਬਾਇਓਟੈਕ ਕਰ ਰਿਹਾ ਹੈ। ਉਥੇ ਹੀ ਭਾਰਤ ਦੀ ਕੋਵੈਕਸੀਨ ਅਤੇ ਕੋਵਿਸ਼ੀਲਡ Made in India ਕੋਰੋਨਾ ਵੈਕਸੀਨ ਦੀ ਦੁਨੀਆ ਦੇ ਕਰੀਬ 92 ਦੇਸ਼ਾਂ ਨੇ ਮੰਗ ਕੀਤੀ ਹੈ।

ਦੱਸ ਦਈਏ ਕਿ ਹੁਣੇ ਤੱਕ ਭਾਰਤ ਨੇ ਬੰਗਲਾਦੇਸ਼, ਨੇਪਾਲ, ਭੂਟਾਨ ਅਤੇ ਮਾਲਦੀਵ ਨੂੰ ਕੋਵਿਡ ਟੀਕੇ ਦੀ ਖੇਪ ਭੇਜੀ ਹੈ। ਭਾਰਤ ਹੁਣ ਥੋੜ੍ਹੇ ਦਿਨਾਂ ਵਿੱਚ ਮਿਆਂਮਾਰ, ਸੇਸ਼ੇਲਸ ਨੂੰ ਵੀ covid-19 ਦੇ ਟੀਕੇ ਦੀ ਸਪਲਾਈ ਕਰੇਗਾ। ਇਸ ਤੋਂ ਇਲਾਵਾ ਬ੍ਰਾਜ਼ੀਲ ਦਾ ਜਹਾਜ਼ ਵੀ ਕੋਰੋਨਾ ਵੈਕਸੀਨ ਲੈਣ ਲਈ ਭਾਰਤ ਪਹੁੰਚ ਚੁੱਕਾ ਹੈ। ਭਾਰਤ ਕਰੀਬ 20 ਲੱਖ ਡੋਜ਼ ਬ੍ਰਾਜ਼ੀਲ ਨੂੰ ਦੇਵੇਗਾ। 
 


author

Inder Prajapati

Content Editor

Related News