CBI ਜਾਂਚ ਵਾਲੇ 6,900 ਤੋਂ ਜ਼ਿਆਦਾ ਮਾਮਲੇ ਅਦਾਲਤਾਂ ’ਚ ਪੈਂਡਿੰਗ

Tuesday, Sep 03, 2024 - 11:02 AM (IST)

CBI ਜਾਂਚ ਵਾਲੇ 6,900 ਤੋਂ ਜ਼ਿਆਦਾ ਮਾਮਲੇ ਅਦਾਲਤਾਂ ’ਚ ਪੈਂਡਿੰਗ

ਨਵੀਂ ਦਿੱਲੀ (ਭਾਸ਼ਾ) - ਕੇਂਦਰੀ ਚੌਕਸੀ ਕਮਿਸ਼ਨ (ਸੀ. ਵੀ. ਸੀ.) ਦੀ ਤਾਜ਼ਾ ਸਾਲਾਨਾ ਰਿਪੋਰਟ ਅਨੁਸਾਰ ਭ੍ਰਿਸ਼ਟਾਚਾਰ ਦੇ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਦੀ ਜਾਂਚ ਵਾਲੇ 6,900 ਤੋਂ ਜ਼ਿਆਦਾ ਮਾਮਲੇ ਵੱਖ-ਵੱਖ ਅਦਾਲਤਾਂ ’ਚ ਪੈਂਡਿੰਗ ਸਨ, ਜਿਨ੍ਹਾਂ ਵਿਚੋਂ 361 ਮਾਮਲੇ 20 ਸਾਲਾਂ ਤੋਂ ਵੀ ਜ਼ਿਆਦਾ ਪੁਰਾਣੇ ਸਨ। ਕਮਿਸ਼ਨ ਨੇ ਕਿਹਾ ਕਿ ਸੀ. ਬੀ. ਆਈ. ਵੱਲੋਂ ਮਾਮਲਾ ਦਰਜ ਹੋਣ ਤੋਂ ਇਕ ਸਾਲ ਅੰਦਰ ਜਾਂਚ ਪੂਰੀ ਕਰਨ ਦੀ ਉਮੀਦ ਕੀਤੀ ਜਾਂਦੀ ਹੈ। ਜਾਂਚ ਪੂਰੀ ਹੋਣ ਦਾ ਉਦੇਸ਼ ਇਹ ਹੁੰਦਾ ਹੈ ਕਿ ਜੇ ਜ਼ਰੂਰੀ ਹੋਵੇ ਤਾਂ ਸਮਰੱਥ ਅਧਿਕਾਰੀ ਤੋਂ ਮਨਜ਼ੂਰੀ ਲੈਣ ਤੋਂ ਬਾਅਦ, ਜਿੱਥੇ ਵੀ ਜ਼ਰੂਰੀ ਹੋਵੇ, ਅਦਾਲਤ ’ਚ ਦੋਸ਼-ਪੱਤਰ ਦਾਖਲ ਕੀਤਾ ਜਾਵੇਗਾ।

ਇਹ ਵੀ ਪੜ੍ਹੋ ਮੋਬਾਇਲ 'ਤੇ ਗੇਮ ਖੇਡ ਰਹੇ ਬੱਚੇ ਤੋਂ ਮਾਂ ਨੇ ਖੋਹਿਆ ਫੋਨ, ਗੁੱਸੇ 'ਚ ਆ ਕੇ ਚੁੱਕ ਲਿਆ ਖ਼ੌਫ਼ਨਾਕ ਕਦਮ

ਰਿਪੋਰਟ ਅਨੁਸਾਰ ਕੁਝ ਮਾਮਲਿਆਂ ’ਚ ਜਾਂਚ ਪੂਰੀ ਹੋਣ ’ਚ ਕੁਝ ਦੇਰੀ ਦਾ ਪਤਾ ਲੱਗਾ ਹੈ। ਜਾਂਚ ਪੂਰੀ ਹੋਣ ’ਚ ਦੇਰੀ ਦੇ ਕਾਰਨਾਂ ’ਚ ‘ਬਹੁਤ ਜ਼ਿਆਦਾ ਕੰਮ ਦੀ ਵਜ੍ਹਾ ਨਾਲ ਦੇਰੀ’, ‘ਘੱਟ ਸਟਾਫ’, ‘ਬੇਨਤੀ ਪੱਤਰਾਂ ’ਚ ਜਵਾਬ ਪ੍ਰਾਪਤ ਕਰਨ ’ਚ ਦੇਰੀ’ ਅਤੇ ‘ਸਮਰੱਥ ਅਧਿਕਾਰੀਆਂ ਵੱਲੋਂ ਮੁਕੱਦਮੇ ਦੀ ਮਨਜ਼ੂਰੀ ਦੇਣ ’ਚ ਦੇਰੀ’ ਸ਼ਾਮਲ ਹਨ। ਰਿਪੋਰਟ ਅਨੁਸਾਰ 31 ਦਸੰਬਰ, 2023 ਦੀ ਸਥਿਤੀ ਅਨੁਸਾਰ ਸੀ. ਬੀ. ਆਈ. ’ਚ 1,610 ਖਾਲੀ ਅਹੁਦੇ ਸਨ, ਜਦੋਂ ਕਿ ਇਸ ’ਚ ਮਨਜ਼ੂਰ ਅਹੁਦਿਆਂ ਦੀ ਗਿਣਤੀ 7,295 ਸੀ।

ਇਹ ਵੀ ਪੜ੍ਹੋ ਨੌਕਰਾਣੀ ਨੇ ਫਾਹਾ ਲੈ ਕੀਤੀ ਖ਼ੁਦਕੁਸ਼ੀ, ਡਸਟਬਿਨ 'ਚੋਂ ਮਿਲੀ ਪ੍ਰੈਗਨੈਂਸੀ ਟੈਸਟ ਸਟ੍ਰਿਪ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News