ਭਗਤ ਸਿੰਘ ਨੇ ਇਸ ਪਿਸਤੌਲ ਨਾਲ ਮਾਰੀ ਸੀ ਸਾਂਡਰਸ ਨੂੰ ਗੋਲੀ, ਵੇਖਣ ਵਾਲਿਆਂ ਦੀ ਲੱਗੀ ਭੀੜ

02/16/2017 4:51:27 PM

ਇੰਦੌਰ— 90 ਸਾਲ ਪਹਿਲਾਂ 17 ਦਸੰਬਰ 1928 ਨੂੰ ਜਿਸ ਪਿਸਤੌਲ ਨਾਲ ਭਗਤ ਸਿੰਘ ਅਤੇ ਰਾਜਗੁਰੂ ਨੇ ਅੰਗਰੇਜ਼ ਅਫਸਰ ਜਾਨ ਸਾਂਡਰਸ ਨੂੰ ਗੋਲੀ ਮਾਰੀ ਸੀ। ਉਹ ਪਿਸਤੌਲ ਹੁਣ ਕਈ ਅਰਸੇ ਬਾਅਦ ਮਿਲ ਗਈ ਹੈ। ਇਹ ਪਿਸਤੌਲ ਅੱਧੀ ਸਦੀ ਤਕ ਇਕ ਮਾਲਖਾਨੇ ''ਚ ਭੁੱਲੀ-ਵਿਸਰੀ ਪਈ ਰਹੀ।ਪਿਛਲੇ ਸਾਲ ਜਦੋਂ ਇਸ ਪਿਸਤੌਲ ਦਾ ਲੜੀ ਨੰਬਰ ਸਾਂਡਰਸ ਦੇ ਕੇਸ ਦੇ ਰਿਕਾਰਡ ਨਾਲ ਮਿਲਾਇਆ ਗਿਆ ਤਾਂ ਇਸ ਬਾਰੇ ਪਤਾ ਚੱਲਿਆ ਕਿ ਇਹ ਭਗਤ ਸਿੰਘ ਦੀ ਹੈ।

ਜ਼ਿਕਰਯੋਗ ਹੈ ਕਿ ਸਾਈਮਨ ਕਮਿਸ਼ਨ ਦਾ ਵਿਰੋਧ ਕਰਦੇ ਸਮੇਂ ਲਾਠੀਚਾਰਜ ''ਚ ਜ਼ਖਮੀ ਹੋਏ ਲਾਲਾ ਲਾਜਪਤ ਰਾਏ ਨੇ ਦਮ ਤੋੜ ਦਿੱਤਾ ਸੀ। ਲਾਲਾ ਜੀ ਦੀ ਮੌਤ ਦਾ ਬਦਲਾ ਲੈਣ ਲਈ ਭਗਤ ਸਿੰਘ ਅਤੇ ਰਾਜਗੁਰੂ ਨੇ ਸਾਂਡਰਸ ਨੂੰ ਮਾਰ ਦਿੱਤਾ ਸੀ। ਜਿਸ ਪਿਸਤੌਲ ਨਾਲ ਸਾਂਡਰਸ ''ਤੇ ਗੋਲੀ ਚਲਾਈ ਗਈ ਉਹ ਇੰਦੌਰ ਦੇ ਸੀ. ਐੱਸ. ਡਬਲੂ. ਟੀ. ਅਜਾਇਬ ਘਰ ''ਚ ਰੱਖਿਆ ਹੋਇਆ ਹੈ ਪਰ ਇਸ ਗੱਲ ਦਾ ਕਿਸੇ ਨੂੰ ਪਤਾ ਨਹੀਂ ਸੀ। ਹੁਣ ਇਸ ਪਿਸਤੌਲ ਦੀ ਪਛਾਣ ਕਰ ਲਈ ਗਈ ਹੈ।

ਆਜ਼ਾਦੀ ਦੀ ਲੜਾਈ ''ਚ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਜੋ ਯੋਗਦਾਨ ਰਿਹਾ ਹੈ ਉਸ ਬਾਰੇ ਦੱਸਣ ਦੀ ਜ਼ਰੂਰਤ ਨਹੀਂ ਹੈ। ਦੇਸ਼ ਦੇ ਲੋਕ ਅੱਜ ਵੀ ਇਨ੍ਹਾਂ ਸ਼ਹੀਦਾਂ ਦਾ ਨਾਮ ਬੜੇ ਆਦਰ ਅਤੇ ਸਨਮਾਨ ਨਾਲ ਲੈਂਦੇ ਹਨ। ਮੰਗਲਵਾਰ ਨੂੰ ਜਦੋਂ ਭਗਤ ਸਿੰਘ ਦੀ .32 ਐੱਮ. ਐੱਮ. ਦੀ ਕੋਲਟ ਆਟੋਮੈਟਿਕ ਪਿਸਤੌਲ ਬੀ. ਐੱਸ. ਐੱਫ. ਦੀ ਰਿਓਟੀ ਫਾਇਰਿੰਗ ਰੇਂਜ ''ਚ ਪਹਿਲੀ ਵਾਰ ਪ੍ਰਦਰਸ਼ਨੀ ਲਈ ਰੱਖੀ ਗਈ ਤਾਂ ਉਸ ਨੂੰ ਦੇਖਣ ਲਈ ਵੱਡੀ ਗਿਣਤੀ ''ਚ ਲੋਕ ਉੱਥੇ ਆਏ।

ਇੰਦੌਰ ''ਚ ਪ੍ਰਦਰਸ਼ਿਤ ਭਗਤ ਸਿੰਘ ਦੀ ਪਿਸਤੌਲ ਦੀ ਜਿੰਮੇਵਾਰੀ ਸੀ. ਐੱਸ. ਡਬਲਯੂ. ਟੀ. ਅਜਾਇਬ ਘਰ ਦੇ ਅਫਸਰ ਵਜਿੰਦਰ ਸਿੰਘ ਦੀ ਸੀ। ਉਨ੍ਹਾਂ ਨੇ ਦੱਸਿਆ ਕਿ ਪਿਛਲੇ ਸਾਲ ਜਦੋਂ ਭਗਤ ਸਿੰਘ ਦੇ ਪਿਸਤੌਲ ਦਾ ਸੀਰੀਅਲ ਨੰਬਰ (168896) ਸਾਂਡਰਸ ਦੇ ਕੇਸ ਦੇ ਰਿਕਾਰਡ ਨਾਲ ਮਿਲਾਇਆ ਗਿਆ ਤਾਂ ਦੋਵੇਂ ਨੰਬਰ ਇਕੋ ਨਿਕਲੇ, ਜਿਸ ਨਾਲ ਉਹ ਬਹੁਤ ਉਤਸ਼ਾਹਤ ਹੋਏ। ਇਸ ਗੱਲ ਦੀ ਜਾਣਕਾਰੀ ਮਿਲਣ ''ਤੇ ਕਿ ਅਜਾਇਬ ਘਰ ''ਚ ਪਹਿਲੀ ਵਾਰ ਭਗਤ ਸਿੰਘ ਦੀ ਪਿਸਤੌਲ ਪ੍ਰਦਰਸ਼ਨੀ ''ਚ ਰੱਖੀ ਗਈ ਹੈ, ਵੱਡੀ ਗਿਣਤੀ ''ਚ ਲੋਕ ਇਸ ਨੂੰ ਦੇਖਣ ਲਈ ਪਹੁੰਚੇ।


Related News