ਸ਼ਿਮਲਾ ''ਚ 90 ਫ਼ੀਸਦੀ ਤੱਕ ਭਰੇ ਹੋਟਲ, ਗਰਮੀ ਤੋਂ ਰਾਹਤ ਪਾਉਣ ਲਈ ਸੈਲਾਨੀਆਂ ਨਾਲ ਗੁਲਜ਼ਾਰ ਹਿਮਾਚਲ

06/05/2023 4:19:15 PM

ਸ਼ਿਮਲਾ- ਹਿਮਾਚਲ ਪ੍ਰਦੇਸ਼ 'ਚ ਇਸ ਵੀਕੈਂਡ 'ਤੇ ਸਾਰੀਆਂ ਸੈਰ-ਸਪਾਟਾ ਵਾਲੀਆਂ ਥਾਵਾਂ ਸੈਲਾਨੀਆਂ ਨਾਲ ਗੁਲਜ਼ਾਰ ਰਹੀਆਂ। ਉਮੀਦ ਕੀਤੀ ਜਾ ਰਹੀ ਹੈ ਕਿ ਜੂਨ ਮਹੀਨੇ 'ਚ ਸੈਲਾਨੀਆਂ ਦੀ ਗਿਣਤੀ ਵਧੇਗੀ। ਵੀਕੈਂਡ ਵਿਚ ਸ਼ਿਮਲਾ 'ਚ ਹੋਟਲ 90 ਫ਼ੀਸਦੀ ਤੱਕ ਭਰ ਚੁੱਕੇ ਹਨ। ਵੱਡੀ ਗਿਣਤੀ ਵਿਚ ਲੋਕ ਗਰਮੀ ਤੋਂ ਰਾਹਤ ਪਾਉਣ ਲਈ ਹਿਮਾਚਲ ਪਹੁੰਚ ਰਹੇ ਹਨ। ਸ਼ਿਮਲਾ ਹੋਟਲ ਐਂਡ ਰੈਸਟੋਰੈਂਟ ਐਸੋਸੀਏਸ਼ਨ ਦੇ ਉਪ ਪ੍ਰਧਾਨ ਪ੍ਰਿੰਸ ਕੁਕਰੇਜਾ ਨੇ ਦੱਸਿਆ ਕਿ ਇੱਥੇ ਹੋਟਲ ਕਾਰੋਬਾਰ ਸ਼ਨੀਵਾਰ ਨੂੰ ਚੰਗਾ ਰਹਿੰਦਾ ਹੈ। ਹੋਰਨਾਂ ਦਿਨਾਂ 'ਚ ਅੰਕੜਾ ਪਿਛਲੇ ਰਿਕਾਰਡ ਤੱਕ ਨਹੀਂ ਪਹੁੰਚਿਆ ਹੈ। 

ਸੈਲਾਨੀਆਂ ਲਈ ਹਿਮਾਚਲ ਪ੍ਰਦੇਸ਼ ਵਿਚ ਗਰਮੀਆਂ ਦਾ ਸਭ ਤੋਂ ਚੰਗਾ ਸਮਾਂ 15 ਅਪ੍ਰੈਲ ਤੋਂ 15 ਜੂਨ ਤੱਕ ਰਹਿੰਦਾ ਹੈ। ਮੈਦਾਨੀ ਇਲਾਕਿਆਂ ਵਿਚ ਗਰਮੀਆਂ ਦੀਆਂ ਛੁੱਟੀਆਂ ਵੀ ਮਈ ਦੇ ਅਖ਼ੀਰ ਤੋਂ ਸ਼ੁਰੂ ਹੁੰਦੀਆਂ ਹਨ ਅਤੇ ਗਰਮੀ ਤੋਂ ਬਚਣ ਲਈ ਵੱਡੀ ਗਿਣਤੀ 'ਚ ਲੋਕ ਇੱਥੇ ਪਹੁੰਚਦੇ ਹਨ। ਕੁਕਰੇਜਾ ਨੇ ਕਿਹਾ ਕਿ ਜ਼ਿਆਦਾਤਰ ਲੋਕ ਆਖਰੀ ਸਮੇਂ 'ਚ ਯੋਜਨਾ ਬਣਾ ਰਹੇ ਹਨ ਅਤੇ ਅਗਾਊਂ ਬੁਕਿੰਗਾਂ ਵਿਚ ਕਮੀ ਆਈ ਹੈ। ਟੂਰਿਜ਼ਮ ਇੰਡਸਟਰੀ ਸਟੇਕਹੋਲਡਰਜ਼ ਐਸੋਸੀਏਸ਼ਨ ਦੇ ਪ੍ਰਧਾਨ ਐਮ.ਕੇ ਸੇਠ ਨੇ ਦੱਸਿਆ ਕਿ ਵੀਕਐਂਡ 'ਤੇ ਹੋਟਲ 'ਚ 80-90 ਫੀਸਦੀ ਭਰੇ ਹੁੰਦੇ ਹਨ ਪਰ ਬਾਕੀ ਦਿਨਾਂ 'ਚ ਇਹ ਅੰਕੜਾ 30-40 ਫੀਸਦੀ ਰਹਿ ਜਾਂਦਾ ਹੈ।


Tanu

Content Editor

Related News