300 ਫੁੱਟ ਡੂੰਘੀ ਖੱਡ ’ਚ ਡਿੱਗੀ ਸੂਮੋ ; 9 ਦੀ ਮੌਤ, 5 ਜ਼ਖਮੀ
Sunday, Feb 23, 2020 - 01:22 AM (IST)

ਜੰਮੂ/ਬਿਲਾਵਰ (ਨਿਸ਼ਚੇ, ਅੰਜੂ) — ਕਠੂਆ ਵਿਚ ਉਪ ਜ਼ਿਲਾ ਬਿਲਾਵਰ ਕੋਲ ਵਾਪਰੇ ਇਕ ਭਿਆਨਕ ਸੜਕ ਹਾਦਸੇ ਵਿਚ 9 ਲੋਕਾਂ ਦੀ ਮੌਤ ਹੋ ਗਈ ਜਦਕਿ 5 ਲੋਕ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਉਪ ਜ਼ਿਲਾ ਬਿਲਾਵਰ ਵਿਚ ਪਹਾੜੀ ਖੇਤਰ ਲੋਹਾ ਮਲਹਾਰ ਦੇ ਨੇੜੇ ਇਕ ਸੂਮੋ ਚਾਲਕ ਵਾਹਨ ਤੋਂ ਕੰਟਰੋਲ ਗੁਆ ਬੈਠਾ ਜਿਸ ਕਾਰਣ ਸੂਮੋ 300 ਫੁੱਟ ਡੂੰਘੀ ਖੱਡ ਵਿਚ ਜਾ ਡਿੱਗੀ। ਸੂਮੋ ਵਿਚ ਚਾਲਕ ਸਣੇ ਸਵਾਰ 15 ਯਾਤਰੀਆਂ ਵਿਚੋਂ 7 ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ 2 ਨੇ ਬਿਲਾਵਰ ਹਸਪਤਾਲ ਵਿਚ ਦਮ ਤੋੜ ਦਿੱਤਾ।