ਮੇਰਠ ’ਚ ਬਸਪਾ ਨੇਤਾ ਹਾਜੀ ਯਾਕੂਬ ਕੁਰੈਸ਼ੀ ਦੀ 9 ਕਰੋੜ ਦੀ ਜਾਇਦਾਦ ਕੁਰਕ
03/24/2023 1:51:16 AM

ਮੇਰਠ (ਭਾਸ਼ਾ) : ਜ਼ਿਲ੍ਹਾ ਪ੍ਰਸ਼ਾਸਨ ਨੇ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਨੇਤਾ ਹਾਜੀ ਯਾਕੂਬ ਕੁਰੈਸ਼ੀ ਦੇ ਸ਼ਕਰਪੁਰ ਪਿੰਡ ਸਥਿਤ 9 ਕਰੋੜ ਰੁਪਏ ਮੁੱਲ ਦੇ 2 ਪਲਾਟ ਕੁਰਕ ਕੀਤੇ। ਖਰਖੌਦਾ ਥਾਣਾ ਖੇਤਰ ਦੇ ਸ਼ਕਰਪੁਰ ਪਿੰਡ ’ਚ ਪਹਿਲੇ ਪੜਾਅ ’ਚ ਯਾਕੂਬ ਦੇ 2 ਖੇਤਾਂ ਨੂੰ ਕੁਰਕ ਕੀਤਾ ਗਿਆ। ਜਾਇਦਾਦ ਨੂੰ ਅਪਰਾਧਿਕ ਗਤੀਵਿਧੀਆਂ ਨਾਲ ਇਕੱਠੇ ਪੈਸੇ ਨਾਲ ਖਰੀਦਿਆ ਗਿਆ ਸੀ। ਬਹੁਜਨ ਸਮਾਜ ਪਾਰਟੀ (ਬਸਪਾ) ਅਤੇ ਸਮਾਜਵਾਦੀ ਪਾਰਟੀ (ਸਪਾ) ਦੋਵਾਂ ਸਰਕਾਰਾਂ ’ਚ ਮੰਤਰੀ ਰਹਿ ਚੁੱਕੇ ਹਾਜੀ ਯਾਕੂਬ ਕੁਰੈਸ਼ੀ ਇਸ ਸਮੇਂ ’ਚ ਸੋਨਭਦਰ ਜੇਲ੍ਹ ’ਚ ਬੰਦ ਹਨ। ਉਸ ਦੇ ਪੁੱਤਰ ਇਮਰਾਨ ਅਤੇ ਫਿਰੋਜ਼ ਫਿਲਹਾਲ ਜ਼ਮਾਨਤ 'ਤੇ ਬਾਹਰ ਹਨ।
ਇਹ ਵੀ ਪੜ੍ਹੋ : ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨਾਲ ਵਾਪਰਿਆ ਹਾਦਸਾ, ਨਹਿਰ 'ਚ ਡਿੱਗਣ ਨਾਲ ਹੋਈ ਮੌਤ
31 ਮਾਰਚ, 2022 ਨੂੰ ਪੁਲਸ ਨੇ ਯਾਕੂਬ ਦੀ ਮੀਟ ਫੈਕਟਰੀ 'ਤੇ ਛਾਪਾ ਮਾਰਿਆ ਅਤੇ ਉਸ ਦੇ 10 ਕਰਮਚਾਰੀਆਂ ਨੂੰ ਗ੍ਰਿਫ਼ਤਾਰ ਕੀਤਾ, ਜਿੱਥੇ ਗੈਰ-ਕਾਨੂੰਨੀ ਮੀਟ ਪੈਕ ਕੀਤਾ ਜਾ ਰਿਹਾ ਸੀ। ਪੁਲਸ ਨੇ ਇਸ ਮਾਮਲੇ ਵਿੱਚ ਯਾਕੂਬ, ਉਸਦੀ ਪਤਨੀ ਅਤੇ ਦੋ ਪੁੱਤਰਾਂ ਸਮੇਤ 17 ਲੋਕਾਂ ਨੂੰ ਨਾਮਜ਼ਦ ਕੀਤਾ ਸੀ। ਦਸੰਬਰ ਵਿੱਚ, ਯਾਕੂਬ ਕੁਰੈਸ਼ੀ, ਉਸਦੀ ਪਤਨੀ ਸ਼ਮਜੀਦਾ ਬੇਗਮ, ਬੇਟੇ ਫਿਰੋਜ਼ ਅਤੇ ਇਮਰਾਨ ਦੇ ਨਾਲ ਮੈਨੇਜਰ ਮੋਹਿਤ ਤਿਆਗੀ, ਮੁਜੀਬ ਅਤੇ ਫੈਜ਼ਬ ਦੇ ਖਿਲਾਫ਼ ਗੈਂਗਸਟਰ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।