ਐੱਲ.ਜੀ. ਨੇ ਦਿੱਲੀ ਸਰਕਾਰ ਦੇ 9 ਸਲਾਹਕਾਰਾਂ ਨੂੰ ਹਟਾਇਆ

Tuesday, Apr 17, 2018 - 06:02 PM (IST)

ਨਵੀਂ ਦਿੱਲੀ— ਗ੍ਰਹਿ ਮੰਤਰਾਲੇ ਦੀ ਸਿਫਾਰਿਸ਼ ਦੇ ਬਾਅਦ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ 9 ਸਲਾਹਕਾਰਾਂ ਨੂੰ ਹਟਾ ਦਿੱਤਾ ਹੈ। ਮੰਗਲਵਾਰ ਨੂੰ ਲਏ ਗਏ ਇਸ ਫੈਸਲੇ ਨਾਲ ਆਉਣ ਵਾਲੇ ਦਿਨਾਂ 'ਚ ਦਿੱਲੀ ਅਤੇ ਕੇਂਦਰ ਸਰਕਾਰ ਵਿਚਕਾਰ ਪਹਿਲੇ ਤੋਂ ਚੱਲ ਰਿਹਾ ਤਨਾਅ ਹੋਰ ਵਧ ਸਕਦਾ ਹੈ।


ਜਿਨ੍ਹਾਂ 9 ਸਲਾਹਕਾਰਾਂ ਨੂੰ ਹਟਾਇਆ ਗਿਆ, ਉਸ 'ਚ ਦਿੱਲੀ ਦੇ ਉਪ-ਮੁੱਖਮੰਤਰੀ ਮਨੀਸ਼ ਸਿਸੋਦੀਆ ਦੇ ਸਲਾਹਕਾਰ ਵੀ ਸ਼ਾਮਲ ਹਨ। ਸਿਫਾਰਿਸ਼ ਕਰਦੇ ਹੋਏ ਗ੍ਰਹਿ ਮੰਤਰਾਲੇ ਨੇ ਕਿਹਾ ਸੀ ਕਿ ਸਲਾਹਕਾਰ ਦੀ ਪੋਸਟ ਲਈ ਇਜ਼ਾਜਤ ਨਹੀਂ ਲਈ ਗਈ ਸੀ। ਗ੍ਰਹਿ ਮੰਤਰਾਲੇ ਨੇ ਦਿੱਲੀ ਦੇ ਉਪ-ਰਾਜਪਾਲ ਅਨਿਲ ਬੈਜਲ ਤੋਂ ਸਿਫਾਰਿਸ਼ ਕੀਤੀ ਸੀ। ਫਿਰ ਉਨ੍ਹਾਂ ਨੇ ਸਲਾਹਕਾਰਾਂ ਨੂੰ ਹਟਾਉਣ ਦਾ ਫੈਸਲਾ ਲਿਆ। 
ਜਿਨ੍ਹਾਂ 9 ਸਲਾਹਕਾਰਾਂ ਨੂੰ ਹਟਾਇਆ ਗਿਆ ਹੈ, ਉਸ 'ਚ ਆਪ ਦੇ ਬੁਲਾਰੇ ਰਾਘਵ ਚੱਡਾ ਦਾ ਵੀ ਨਾਮ ਸ਼ਾਮਲ ਹੈ। ਉਨ੍ਹਾਂ ਨੇ ਸੀ.ਐਮ ਦੇ ਸਕੱਤਰ ਦੇ ਸਾਈਨ ਦੀ ਹੋਈ ਕਥਿਤ ਕਾਪੀ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਹੈ। ਜਿਸ 'ਚ ਉਨ੍ਹਾਂ ਨੂੰ ਸਲਾਹਕਾਰ ਬਣਾਉਣ ਤੋਂ ਪਹਿਲੇ ਇਜ਼ਾਜਤ ਲਈ ਗਈ ਸੀ। 


ਕੇਂਦਰ ਅਤੇ ਦਿੱਲੀ ਸਰਕਾਰ ਦੇ ਵਿਚਕਾਰ ਪਹਿਲੇ ਤੋਂ ਸਭ ਕੁਝ ਠੀਕ ਨਹੀਂ ਹੈ। ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਪਹਿਲੇ ਕਈ ਵਾਰ ਦਿੱਲੀ ਦੇ ਉਪ-ਰਾਜਪਾਲ 'ਤੇ ਕੇਂਦਰ ਦੇ ਆਰਡਰ 'ਤੇ ਕੰਮ ਕਰਨ ਦਾ ਦੋਸ਼ ਲਗਾਉਂਦੇ ਰਹੇ ਹਨ। 
ਕੇਜਰੀਵਾਲ ਇਹ ਕਹਿ ਕੇ ਕਈ ਵਾਰ ਐਲ.ਜੀ 'ਤੇ ਨਿਸ਼ਾਨਾ ਸਾਧਦੇ ਰਹੇ ਹਨ ਕਿ ਉਹ ਦਿੱਲੀ ਤੋਂ ਮਿਲੇ ਇਸ਼ਾਰੇ 'ਤੇ ਦਿੱਲੀ ਸਰਕਾਰ ਦੇ ਕੰਮ 'ਚ ਰੁਕਾਵਟ ਪਾਉਂਦੇ ਹਨ। ਐਲ.ਜੀ-ਕੇਜਰੀਖਾਲ, ਸੀਲਿੰਗ, ਰਾਸ਼ਨ ਵਿਕਰੀ 'ਚ ਕਥਿਤ ਗੜਬੜੀ ਕਾਰਨ ਆਹਮਣੇ-ਸਾਹਮਣੇ ਹਨ।


Related News