ਨੂੰਹ ਦੇ ਤਸ਼ੱਦਦ ਦਾ ਸ਼ਿਕਾਰ ਹੋਈ 85 ਸਾਲ ਦੀ ਸੱਸ, ਪੁਲਸ ਨੇ ਬਚਾਇਆ

Monday, Jul 05, 2021 - 04:16 PM (IST)

ਨੂੰਹ ਦੇ ਤਸ਼ੱਦਦ ਦਾ ਸ਼ਿਕਾਰ ਹੋਈ 85 ਸਾਲ ਦੀ ਸੱਸ, ਪੁਲਸ ਨੇ ਬਚਾਇਆ

ਸੂਰਤ— ਪੁਰਾਣੇ ਸਮੇਂ ’ਚ ਸੱਸ ਅਤੇ ਨੂੰਹ ਦਾ ਰਿਸ਼ਤਾ ਬਹੁਤ ਖ਼ਾਸ ਹੁੰਦਾ ਸੀ, ਜਿਸ ’ਚ ਨੂੰਹ ਆਪਣੀ ਸੱਸ ਦਾ ਆਦਰ-ਸਤਿਕਾਰ ਕਰਦੀ ਹੁੰਦੀ ਸੀ। ਜੇਕਰ ਗੱਲ ਅਜੋਕੇ ਸਮੇਂ ਦੀ ਕਰੀਏ ਤਾਂ ਸੱਸ-ਨੂੰਹ ਦੇ ਰਿਸ਼ਤੇ ’ਚ ਮੋਹ-ਪਿਆਰ ਖ਼ਤਮ ਹੁੰਦਾ ਜਾ ਰਿਹਾ। ਅਜਿਹਾ ਹੀ ਇਕ ਮਾਮਲਾ ਗੁਜਰਾਤ ਦੇ ਸੂਰਤ ਵਿਚ ਸਾਹਮਣੇ ਆਇਆ ਹੈ, ਜਿੱਥੇ 85 ਸਾਲ ਦੀ ਸੱਸ ਨੂੰ ਆਪਣੀ ਨੂੰਹ ਦੇ ਤਸ਼ੱਦਦ ਦਾ ਸ਼ਿਕਾਰ ਹੋਣਾ ਪਿਆ। ਕਾਂਤਾਬੇਨ ਆਪਣੇ ਪੁੱਤਰ ਅਤੇ ਨੂੰਹ ਨਾਲ ਸੂਰਤ ਸਥਿਤ ਗੰਗਾ ਅਪਾਰਟਮੈਂਟ ’ਚ ਬੀਤੇ ਤਿੰਨ ਮਹੀਨਿਆਂ ਤੋਂ ਰਹਿ ਰਹੀ ਸੀ। ਨੂੰਹ, ਸੱਸ ਕਾਂਤਾਬੇਨ ਨਾਲ ਕੁੱਟਮਾਰ ਕਰਦੀ ਸੀ। 

ਆਖ਼ਰਕਾਰ ਨੂੰਹ ਦੇ ਤਸ਼ੱਦਦ ਤੋਂ ਗੁਆਂਢੀ ਵੀ ਹੈਰਾਨ-ਪਰੇਸ਼ਾਨ ਸਨ। ਗੁਆਂਢੀਆਂ ਨੇ ਵੀਡੀਓ ਬਣਾ ਕੇ ਪੁਲਸ ਨੂੰ ਦਿੱਤੀ ਅਤੇ ਦੱਸਿਆ ਕਿ ਅਪਾਰਟਮੈਂਟ ਵਿਚ ਇਕ ਬਜ਼ੁਰਗ ਨਾਲ ਉਨ੍ਹਾਂ ਦੀ ਨੂੁੰਹ ਕੁੱਟਮਾਰ ਕਰਦੀ ਹੈ। ਇਸ ਤੋਂ ਬਾਅਦ ਪੁਲਸ ਨੇ ਕਾਂਤਾਬੇਨ ਨੂੰ ਨੂੰਹ ਦੇ ਚੰਗੁਲ ’ਚੋਂ ਕੱਢ ਕੇ ਬਿਰਧ ਆਸ਼ਰਮ ਪਹੁੰਚਾਇਆ।

ਦਰਅਸਲ ਕਾਂਤਾਬੇਨ ਪਤੀ ਦੀ ਮੌਤ ਹੋ ਚੁੱਕੀ ਹੈ। ਸੂਰਤ ’ਚ ਉਨ੍ਹਾਂ ਦੇ ਤਿੰਨ ਬੱਚੇ ਹਨ, ਜੋ ਸ਼ਹਿਰ ਵਿਚ ਵੱਖ-ਵੱਖ ਥਾਵਾਂ ’ਤੇ ਰਹਿੰਦੇ ਹਨ। ਤਿੰਨਾਂ ਪੁੱਤਰਾਂ ਨੇ ਤੈਅ ਕੀਤਾ ਸੀ ਕਿ ਇਕ-ਇਕ ਕਰ ਕੇ ਉਹ ਮਹੀਨੇ ਵਿਚ ਮਾਂ ਕਾਂਤਾ ਨੂੰ ਆਪਣੇ ਨਾਲ ਰੱਖਣਗੇ ਪਰ ਬਾਅਦ ’ਚ ਦੋ ਮੁੰਡਿਆਂ ਨੇ ਮਾਂ ਨੂੰ ਰੱਖਣ ਤੋਂ ਮਨਾ ਕਰ ਦਿੱਤਾ। ਇਸ ਤੋਂ ਬਾਅਦ ਭਰਤ ਨੇ ਮਾਂ ਨੂੰ ਆਪਣੇ ਘਰ ਰੱਖਿਆ ਸੀ ਪਰ ਇੱਥੇ ਉਸ ਨੂੰ ਆਪਣੀ ਨੂੰਹ ਦੇ ਤਸ਼ੱਦਦ ਦਾ ਸ਼ਿਕਾਰ ਹੋਣਾ ਪਿਆ। ਓਧਰ ਕਾਂਤਾ ਨੇ ਪੁਲਸ ਨੂੰ ਕਿਹਾ ਕਿ ਉਹ ਹੁਣ ਆਪਣੇ ਬੱਚਿਆਂ ਨਾਲ ਨਹੀਂ ਰਹਿਣਾ ਚਾਹੁੰਦੀ। ਉਸ ਨੂੰ ਬਿਰਧ ਆਸ਼ਰਮ ਭੇਜ ਦਿੱਤਾ ਜਾਵੇ। ਕਾਂਤਾ ਨੇ ਆਪਣੀ ਨੂੰਹ ਖ਼ਿਲਾਫ਼ ਮਾਮਲਾ ਦਰਜ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਹੈ।


author

Tanu

Content Editor

Related News