ਦੇਸ਼ ''ਚ ਕੋਰੋਨਾ ਨੇ ਫੜੀ ਰਫ਼ਤਾਰ, ਪਿਛਲੇ 24 ਘੰਟਿਆਂ ''ਚ 841 ਮਾਮਲੇ ਆਏ ਸਾਹਮਣੇ

Sunday, Dec 31, 2023 - 01:26 PM (IST)

ਦੇਸ਼ ''ਚ ਕੋਰੋਨਾ ਨੇ ਫੜੀ ਰਫ਼ਤਾਰ, ਪਿਛਲੇ 24 ਘੰਟਿਆਂ ''ਚ 841 ਮਾਮਲੇ ਆਏ ਸਾਹਮਣੇ

ਨਵੀਂ ਦਿੱਲੀ (ਭਾਸ਼ਾ)- ਦੇਸ਼ 'ਚ ਕੋਰੋਨਾ ਵਾਇਰਸ ਸੰਕਰਮਣ ਦੇ 841 ਨਵੇਂ ਮਾਮਲੇ ਸਾਹਮਣੇ ਆਏ ਹਨ, ਜੋ ਪਿਛਲੇ 227 ਦਿਨਾਂ 'ਚ ਸਭ ਤੋਂ ਵੱਧ ਹਨ। ਸੰਕਰਮਣ ਦੇ ਇਲਾਜ ਅਧੀਨ ਮਾਮਲੇ 4,309 ਹਨ। ਸਿਹਤ ਮੰਤਰਾਲਾ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਮੰਤਰਾਲਾ ਵਲੋਂ ਸਵੇਰੇ 8 ਵਜੇ ਜਾਰੀ ਅੰਕੜਿਆਂ ਅਨੁਸਾਰ, 24 ਘੰਟਿਆਂ 'ਚ ਕੇਰਲ, ਕਰਨਾਟਕ ਅਤੇ ਬਿਹਾਰ 'ਚ ਇਕ-ਇਕ ਵਿਅਕਤੀ ਦੀ ਸੰਕਰਮਣ ਨਾਲ ਮੌਤ ਹੋ ਗਈ। ਦੇਸ਼ 'ਚ ਇਸ ਤੋਂ ਪਹਿਲਾਂ 19 ਮਈ ਨੂੰ ਸੰਕਰਮਣ ਦੇ 865 ਨਵੇਂ ਮਾਮਲੇ ਸਾਹਮਣੇ ਆਏ ਸਨ।

ਇਹ ਵੀ ਪੜ੍ਹੋ : ਭਿਆਨਕ ਘਟਨਾ : ਘਰ ਅੰਦਰੋਂ 5 ਜੀਆਂ ਦੇ ਮਿਲੇ ਕੰਕਾਲ, 2019 ਦੇ ਬਾਅਦ ਤੋਂ ਨਹੀਂ ਦਿੱਸਿਆ ਸੀ ਪਰਿਵਾਰ

ਠੰਡ ਅਤੇ ਵਾਇਰਸ ਦੇ ਨਵੇਂ ਵੈਰੀਐਂਟ ਕਾਰਨ ਹਾਲ ਦੇ ਦਿਨਾਂ 'ਚ ਸੰਕਰਮਣ ਦੇ ਮਾਮਲਿਆਂ 'ਚ ਤੇਜ਼ੀ ਆਈ ਹੈ। ਇਸ ਤੋਂ ਪਹਿਲਾਂ 5 ਦਸੰਬਰ ਤੱਕ ਰੋਜ਼ਾਨਾ ਮਾਮਲਿਆਂ ਦੀ ਗਿਣਤੀ ਘੱਟ ਕੇ ਦਹਾਈ ਅੰਤ ਤੱਕ ਪਹੁੰਚ ਗਈ ਸੀ। ਸਾਲ 2020 ਦੀ ਸ਼ੁਰੂਆਤ ਤੋਂ ਹੁਣ ਤੱਕ ਲਗਭਗ 4 ਸਾਲਾਂ 'ਚ ਦੇਸ਼ ਭਰ 'ਚ ਕੋਰੋਨਾ ਵਾਇਰਸ ਨਾਲ ਲਗਭਗ ਸਾਢੇ 4 ਕਰੋੜ ਤੋਂ ਵੱਧ ਲੋਕ ਸੰਕ੍ਰਮਿਤ ਹੋਏ ਅਤੇ ਇਸ ਨਾਲ 5.3 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋਈ। ਸਿਹਤ ਮੰਤਰਾਲਾ ਦੀ ਵੈੱਬਸਾਈਟ ਅਨੁਸਾਰ, ਹੁਣ ਤੱਕ ਸੰਕਰਮਣ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ 4.4 ਕਰੋੜ ਤੋਂ ਵੱਧ ਹੋ ਗਈ ਹੈ। ਸਿਹਤਮੰਦ ਹੋਣ ਦੀ ਰਾਸ਼ਟਰੀ ਦਰ 98.81 ਫ਼ੀਸਦੀ ਹੈ। ਮੰਤਰਾਲਾ ਅਨੁਸਾਰ, ਦੇਸ਼ 'ਚ ਕੋਰੋਨਾ ਰੋਕੂ ਟੀਕਾਕਰਨ ਮੁਹਿੰਮ ਦੇ ਅਧੀਨ ਹੁਣ ਤੱਕ 220.67 ਕਰੋੜ ਖ਼ੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News