ਬਿਹਾਰ 'ਚ ਅਸਮਾਨੀ ਬਿਜਲੀ ਡਿੱਗਣ ਕਾਰਣ 83 ਲੋਕਾਂ ਦੀ ਮੌਤ, ਕਈ ਜ਼ਖ਼ਮੀ

6/25/2020 6:58:31 PM

ਪਟਨਾ - ਬਿਹਾਰ 'ਚ ਅੱਜ ਵੀਰਵਾਰ ਨੂੰ ਅਸਮਾਨੀ ਬਿਜਲੀ ਡਿੱਗਣ ਅਤੇ ਹਨ੍ਹੇਰੀ-ਤੂਫਾਨ ਕਾਰਣ ਭਾਰੀ ਤਬਾਹੀ ਹੋਈ। ਬਿਜਲੀ ਡਿੱਗਣ ਕਾਰਣ ਬਿਹਾਰ 'ਚ 83 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਕਈ ਲੋਕ ਝੁਲਸ ਗਏ। ਬਿਹਾਰ ਦੇ 23 ਜ਼ਿਲ੍ਹਿਆਂ 'ਚ ਅਸਮਾਨੀ ਬਿਜਲੀ ਡਿੱਗਣ ਕਾਰਣ ਜਾਨੀ ਨੁਕਸਾਨ ਹੋਇਆ ਹੈ। ਸਭ ਤੋਂ ਜ਼ਿਆਦਾ ਮੌਤਾਂ ਗੋਪਾਲਗੰਜ 'ਚ ਹੋਈਆਂ, ਜਿੱਥੇ 13 ਲੋਕ ਮਾਰੇ ਗਏ। ਜਦੋਂ ਕਿ ਮਧੁਬਨੀ ਅਤੇ ਨਬਾਦਾ 'ਚ 8-8 ਲੋਕ ਮਾਰੇ ਗਏ।

ਬਿਹਾਰ 'ਚ 8 ਜ਼ਿਲ੍ਹੇ ਅਜਿਹੇ ਹਨ ਜਿੱਥੇ ਘੱਟੋ ਘੱਟ 5 ਲੋਕਾਂ ਦੀ ਮੌਤ ਹੋਈ ਹੈ। ਇਹ ਜ਼ਿਲ੍ਹੇ ਹਨ ਗੋਪਾਲਗੰਜ, ਪੂਰਬੀ ਚੰਪਾਰਣ, ਸਿਵਾਨ, ਬਾਂਕਿਆ, ਦਰਭੰਗਾ, ਭਾਗਲਪੁਰ ਤੋਂ ਇਲਾਵਾ ਮਧੁਬਨੀ ਅਤੇ ਨਬਾਦਾ।

ਸਿਰਫ ਬਿਹਾਰ ਹੀ ਨਹੀਂ ਸਗੋਂ ਉੱਤਰ ਪ੍ਰਦੇਸ਼ 'ਚ ਵੀ ਅਸਮਾਨੀ ਬਿਜਲੀ ਡਿੱਗਣ ਨਾਲ ਘੱਟੋ ਘੱਟ 9 ਲੋਕਾਂ ਦੀ ਮੌਤ ਹੋ ਗਈ ਹੈ। ਦੇਵਰੀਆ 'ਚ ਅਸਮਾਨੀ ਬਿਜਲੀ ਡਿੱਗਣ ਕਾਰਣ ਉਸ ਦੀ ਚਪੇਟ 'ਚ ਆਉਣ ਨਾਲ 7 ਲੋਕਾਂ ਦੀ ਮੌਤ ਹੋ ਗਈ ਅਤੇ ਅੱਧਾ ਦਰਜਨ ਲੋਕ ਝੁਲਸ ਗਏ। ਜਦੋਂ ਕਿ ਬਾਰਾਬੰਕੀ 'ਚ ਅਸਮਾਨੀ ਬਿਜਲੀ ਡਿੱਗਣ ਕਾਰਣ 2 ਦੀ ਮੌਤ ਹੋ ਗਈ ਜਦੋਂ ਕਿ 2 ਲੋਗ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ।


Inder Prajapati

Content Editor Inder Prajapati