ਹੁਣ ਦਿੱਲੀ ਦੇ ਬਜ਼ੁਰਗ ਨੇ ਕੋਰੋਨਾਵਾਇਰਸ ਨੂੰ ਦਿੱਤੀ ਮਾਤ, ਜਿੱਤੀ ਜ਼ਿੰਦਗੀ ਦੀ ਬਾਜ਼ੀ
Tuesday, Apr 07, 2020 - 04:15 PM (IST)

ਨਵੀਂ ਦਿੱਲੀ-ਖਤਰਨਾਕ ਕੋਰੋਨਾਵਾਇਰਸ ਨਾਲ ਇਨਫੈਕਟਡ ਮਰੀਜ਼ਾਂ ਦੀ ਗਿਣਤੀ ਪੂਰੀ ਦੁਨੀਆ 'ਚ ਤੇਜ਼ੀ ਨਾਲ ਵੱਧਦੇ ਜਾ ਰਹੇ ਹਨ। ਭਾਰਤ 'ਚ ਵੀ ਕੋਰੋਨਾ ਇਨਫੈਕਟਡ ਮਰੀਜ਼ਾਂ ਦੀ ਗਿਣਤੀ 4400 ਤੋਂ ਪਾਰ ਹੋ ਚੁੱਕੀ ਹੈ ਅਤੇ 114 ਲੋਕਾਂ ਦੀ ਮੌਤ ਹੋ ਚੁੱਕੀ ਹੈ ਪਰ ਸੰਕਟ ਦੀ ਇਸ ਘੜੀ 'ਚ ਦਿਲ ਨੂੰ ਰਾਹਤ ਦੇਣ ਵਾਲੀ ਇਕ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਦਿੱਲੀ ਦੇ ਲੋਕਨਾਇਕ ਜੈਪ੍ਰਕਾਸ਼ ਨਰਾਇਣ (ਐੱਲ.ਐੱਨ.ਜੇ.ਪੀ) ਹਸਪਤਾਲ 'ਚ 82 ਸਾਲ ਦੇ ਬਜ਼ੁਰਗ ਨੇ ਕੋਰੋਨਾਵਾਇਰਸ ਨੂੰ ਮਾਤ ਦੇ ਕੇ ਜ਼ਿੰਦਗੀ ਦੀ ਜੰਗ ਜਿੱਤ ਲਈ ਹੈ।
ਦੱਸਣਯੋਗ ਹੈ ਕਿ 82 ਸਾਲਾ ਦੇ ਮਨਮੋਹਨ ਸਿੰਘ ਕੋਰੋਨਾ ਨੂੰ ਮਾਤ ਦੇਣ ਵਾਲੇ ਦੇਸ਼ 'ਚ ਬਜ਼ੁਰਗ ਮਰੀਜ਼ਾਂ 'ਚੋਂ ਇਕ ਹੈ। ਕੋਰੋਨਾ ਨੂੰ ਹਰਾਉਣ ਵਾਲੇ ਮਨਮੋਹਨ ਨੂੰ ਹਸਪਤਾਲ ਤੋਂ ਅੱਜ ਛੁੱਟੀ ਦਿੱਤੀ ਗਈ ਹੈ ਪਰ ਡਾਕਟਰਾਂ ਨੇ ਉਨ੍ਹਾਂ ਨੂੰ 14 ਦਿਨਾਂ ਤੱਕ ਘਰ 'ਚ ਹੀ ਕੁਆਰੰਟੀਨ 'ਚ ਹੀ ਰਹਿਣ ਦੀ ਸਲਾਹ ਦਿੱਤੀ ਹੈ। ਬਜ਼ੁਰਗ ਦੀ ਕੋਰੋਨਾ ਜਾਂਚ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਹਸਪਤਾਲ ਨੇ ਉਨ੍ਹਾਂ ਨੂੰ ਛੁੱਟੀ ਦੇਣ ਦਾ ਫੈਸਲਾ ਕੀਤਾ ਹੈ।
ਇਹ ਵੀ ਦੱਸਿਆ ਜਾਂਦਾ ਹੈ ਕਿ ਦਿੱਲੀ ਦਾ ਇਹ ਬਜ਼ੁਰਗ ਕੋਵਿਡ-19 ਤੋਂ ਰਿਕਵਰ ਹੋਣ ਵਾਲੇ ਦੇਸ਼ ਦੇ ਸਭ ਤੋਂ ਬਜ਼ੁਰਗ ਸ਼ਖਸ ਨਹੀਂ ਹੈ। ਇਸ ਤੋਂ ਪਹਿਲਾਂ ਕੇਰਲ 'ਚ 93 ਸਾਲ ਦੇ ਇਕ ਬਜ਼ੁਰਗ ਇਸ ਜਾਨਲੇਵਾ ਵਾਇਰਸ ਦੀ ਚਪੇਟ ਤੋਂ ਬਾਹਰ ਆ ਚੁੱਕੇ ਹਨ।
ਦੱਸ ਦੇਈਏ ਕਿ ਕੋਰੋਨਾ ਮਹਾਮਾਰੀ ਨਾਲ ਸਭ ਤੋਂ ਜਿਆਦਾ ਖਤਰਾ ਬਜ਼ੁਰਗਾਂ ਨੂੰ ਹੀ ਹੈ। ਸਿਹਤ ਮੰਤਰਾਲੇ ਅਨੁਸਾਰ ਭਾਰਤ 'ਚ ਕੋਰੋਨਾਵਾਇਰਸ ਨਾਲ ਮਰਨ ਵਾਲੇ 63 ਫੀਸਦੀ ਮਰੀਜ਼ 60 ਸਾਲ ਤੋਂ ਉੱਪਰ ਹਨ। ਉੱਥੇ ਹੀ ਮਿ੍ਰਤਕਾਂ 'ਚ 86 ਫੀਸਦੀ ਉਹ ਲੋਕ ਸੀ ਜਿਨ੍ਹਾਂ ਪਹਿਲਾਂ ਤੋਂ ਹੀ ਸ਼ੂਗਰ, ਹਾਈਪਰਟੇਸ਼ਨ ਅਤੇ ਦਿਲ ਦੀ ਬੀਮਾਰੀ ਵਰਗੀਆਂ ਬੀਮਾਰੀਆਂ ਸਨ।
ਇਹ ਵੀ ਪੜ੍ਹੋ: ਕੋਰੋਨਾ ਨਾਲ ਜੰਗ: ਕੇਰਲ 'ਚ ਬਜ਼ੁਰਗ ਜੋੜੇ ਨੇ 'ਕੋਰੋਨਾਵਾਇਰਸ' ਨੂੰ ਦਿੱਤੀ ਮਾਤ