80 ਫ਼ੀਸਦੀ ਭਾਰਤੀਆਂ ਲਈ ਨਰਿੰਦਰ ਮੋਦੀ ਸਭ ਤੋਂ ਵਧੀਆ ਪ੍ਰਧਾਨ ਮੰਤਰੀ
Thursday, Aug 31, 2023 - 04:47 PM (IST)
ਵਾਸ਼ਿੰਗਟਨ (ਭਾਸ਼ਾ)- ਪੀ. ਯੂ. ਰਿਸਰਚ ਸੈਂਟਰ ਦੇ ਇਕ ਸਰਵੇਖਣ ਅਨੁਸਾਰ ਤਕਰੀਬਨ 80 ਫ਼ੀਸਦੀ ਭਾਰਤੀਆਂ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰਤੀ ਢੁਕਵੀਂ ਰਾਏ ਹੈ। ਉਨ੍ਹਾਂ ਮੁਤਾਬਕ ਉਹ ਸਭ ਚੋਂ ਵਧੀਆ ਪ੍ਰਧਾਨ ਮੰਤਰੀ ਹਨ। 10 ਵਿਚੋਂ 7 ਭਾਰਤੀਆਂ ਦਾ ਮੰਨਣਾ ਹੈ ਕਿ ਉਨ੍ਹਾਂ ਦਾ ਦੇਸ਼ ਹਾਲ ਦੇ ਸਮੇਂ ਵਿਚ ਜ਼ਿਆਦਾ ਪ੍ਰਭਾਵਸ਼ਾਲੀ ਹੋਇਆ ਹੈ। ਜੀ-20 ਸੰਮੇਲਨ ਤੋਂ ਪਹਿਲਾਂ ਜਾਰੀ ਕੀਤੇ ਗਏ ਸਰਵੇਖਣ ’ਚ ਕਿਹਾ ਗਿਆ ਹੈ ਕਿ ਦੁਨੀਆ ’ਚ ਭਾਰਤ ਪ੍ਰਤੀ ਲੋਕਾਂ ਦੀ ਰਾਏ ਆਮ ਤੌਰ ’ਤੇ ਸਕਾਰਾਤਮਕ ਹੈ । ਔਸਤ 46 ਫੀਸਦੀ ਲੋਕਾਂ ਨੇ ਦੇਸ਼ ਸਬੰਧੀ ਢੁਕਵੀਂ ਰਾਏ ਪ੍ਰਗਟ ਕੀਤੀ ਹੈ, ਜਦਕਿ 34 ਫੀਸਦੀ ਲੋਕਾਂ ਦੀ ਰਾਏ ਉਲਟ ਹੈ। 16 ਫੀਸਦੀ ਲੋਕਾਂ ਨੇ ਕੋਈ ਰਾਏ ਨਹੀਂ ਦਿੱਤੀ।
ਇਹ ਵੀ ਪੜ੍ਹੋ: ਅਦਾਲਤ ’ਚ ਦਿਨ ਦਿਹਾੜੇ ਵਕੀਲ ਦਾ ਕਤਲ, ਹਮਲਾਵਰਾਂ ਨੇ ਚੈਂਬਰ ’ਚ ਦਾਖ਼ਲ ਹੋ ਕੇ ਮਾਰੀ ਗੋਲੀ
ਰਿਪੋਰਟ ਅਨੁਸਾਰ ਇਜ਼ਰਾਈਲ ਦੀ ਭਾਰਤ ਬਾਰੇ ਵਧੇਰੇ ਸਕਾਰਾਤਮਕ ਰਾਏ ਹੈ, ਜਿੱਥੇ 71 ਫੀਸਦੀ ਲੋਕਾਂ ਨੇ ਕਿਹਾ ਕਿ ਉਹ ਭਾਰਤ ਬਾਰੇ ਚੰਗੀ ਰਾਏ ਰੱਖਦੇ ਹਨ। ਤਕਰੀਬਨ ਅੱਧੇ ਭਾਰਤੀਆਂ ਭਾਵ 49 ਫ਼ੀਸਦੀ ਦਾ ਮੰਨਣਾ ਹੈ ਕਿ ਪਿਛਲੇ ਸਾਲਾਂ ਦੌਰਾਨ ਅਮਰੀਕਾ ਦਾ ਪ੍ਰਭਾਵ ਵਧਿਆ ਹੈ ਅਤੇ 41 ਫ਼ੀਸਦੀ ਰੂਸ ਬਾਰੇ ਵੀ ਇਹੀ ਕਹਿੰਦੇ ਹਨ। ਚੀਨ ਦੇ ਪ੍ਰਭਾਵ ਨੂੰ ਲੈ ਕੇ ਭਾਰਤੀਆਂ ਦੀ ਮਿਲੀ-ਜੁਲੀ ਰਾਏ ਹੈ। ਪੀ.ਯੂ. ਨੇ ਕਿਹਾ ਕਿ ਇਹ ਸਰਵੇਖਣ 20 ਫਰਵਰੀ ਤੋਂ 22 ਮਈ ਤੱਕ ਕਰਵਾਇਆ ਗਿਆ ਸੀ । ਇਸ ਵਿੱਚ ਭਾਰਤ ਸਮੇਤ 24 ਦੇਸ਼ਾਂ ਦੇ 30,861 ਬਾਲਗ ਲੋਕ ਸ਼ਾਮਲ ਸਨ। ਇਸ ਵਿੱਚ ਪ੍ਰਧਾਨ ਮੰਤਰੀ ਮੋਦੀ ਬਾਰੇ ਵਿਸ਼ਵ ਪੱਧਰੀ ਰਾਏ ਅਤੇ ਦੂਜੇ ਦੇਸ਼ਾਂ ਬਾਰੇ ਭਾਰਤੀਆਂ ਦੀ ਰਾਏ ਲਈ ਗਈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।