ਮੁੱਖ ਮੰਤਰੀ ਹੈਲਪਲਾਈਨ ''ਚ ਕੰਮ ਕਰਨ ਵਾਲੇ 80 ਲੋਕ ਕੋਰੋਨਾ ਪਾਜ਼ੇਟਿਵ
Tuesday, Jun 16, 2020 - 05:57 PM (IST)
ਲਖਨਊ (ਭਾਸ਼ਾ)— ਕੋਰੋਨਾ ਵਾਇਰਸ ਦਾ ਕਹਿਰ ਦੇਸ਼ 'ਚ ਲਗਾਤਾਰ ਵੱਧਦਾ ਜਾ ਰਿਹਾ ਹੈ। ਦੇਸ਼ 'ਚ ਕੋਰੋਨਾ ਮਰੀਜ਼ਾਂ ਦਾ ਅੰਕੜਾ 3.43 ਲੱਖ ਤੋਂ ਪਾਰ ਹੋ ਗਿਆ ਹੈ ਅਤੇ 9900 ਲੋਕਾਂ ਦੀ ਜਾਨਲੇਵਾ ਵਾਇਰਸ ਕਾਰਨ ਜਾਨ ਜਾ ਚੁੱਕੀ ਹੈ। ਓਧਰ ਉੱਤਰ ਪ੍ਰਦੇਸ਼ 'ਚ ਮੁੱਖ ਮੰਤਰੀ ਹੈਲਪਲਾਈਨ 1076 'ਚ ਕੰਮ ਕਰਨ ਵਾਲੇ 80 ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਸ਼ਾਸਨ ਦੇ ਇਕ ਸੀਨੀਅਰ ਅਧਿਕਾਰੀ ਨੇ ਮੰਗਲਵਾਰ ਨੂੰ ਦੱਸਿਆ ਕਿ ਮੁੱਖ ਮੰਤਰੀ ਹੈਲਪਲਾਈਨ 'ਚ ਕੰਮ ਕਰਨ ਵਾਲੇ ਘੱਟ ਤੋਂ ਘੱਟ 80 ਲੋਕ ਪਾਜ਼ੇਟਿਵ ਪਾਏ ਗਏ ਹਨ। ਹੈਲਪਲਾਈਨ 'ਚ ਕੰਮ ਕਰਨ ਵਾਲਿਆਂ 'ਚ ਵਾਇਰਸ ਦਾ ਪਹਿਲਾ ਮਾਮਲਾ 4-5 ਦਿਨਾਂ ਪਹਿਲਾਂ ਸਾਹਮਣੇ ਆਇਆ ਸੀ।
ਇਹ ਵੀ ਪੜ੍ਹੋ : ਦੇਸ਼ 'ਚ ਕੋਰੋਨਾ ਮਰੀਜ਼ਾ ਦੀ ਗਿਣਤੀ 3.43 ਲੱਖ, ਮੌਤਾਂ ਦਾ ਅੰਕੜਾ ਪੁੱਜਾ 10 ਹਜ਼ਾਰ ਦੇ ਕਰੀਬ
ਅਧਿਕਾਰੀ ਨੇ ਦੱਸਿਆ ਕਿ ਕਰੀਬ ਇਕ ਮਹੀਨੇ ਪਹਿਲਾਂ ਅਸੀਂ ਉੱਥੋਂ ਦਾ ਦੌਰਾ ਕੀਤਾ ਸੀ ਅਤੇ ਸਾਰਿਆਂ ਤੋਂ ਮਾਸਕ ਅਤੇ ਸੈਨੇਟਾਈਜ਼ਰ ਦਾ ਇਸਤੇਮਾਲ ਕਰਨ ਨੂੰ ਕਿਹਾ ਗਿਆ ਸੀ। ਬਾਅਦ 'ਚ ਉੱਥੇ ਕੰਮ ਕਰਨ ਵਾਲੇ ਲੋਕਾਂ ਨੇ ਸਾਨੂੰ ਤਸਵੀਰਾਂ ਅਤੇ ਵੀਡੀਓ ਵੀ ਭੇਜੇ ਸਨ, ਜਿਸ ਵਿਚ ਲੋਕ ਕੰਮ ਦੌਰਾਨ ਮਾਸਕ ਪਹਿਨੇ ਹੋਏ ਨਜ਼ਰ ਆਏ ਸਨ। ਹਾਲਾਂਕਿ ਅਧਿਕਾਰੀ ਨੇ ਉਸ ਕੰਪਨੀ 'ਤੇ ਕੋਈ ਕਾਰਵਾਈ ਕਰਨ 'ਤੇ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ ਹੈ, ਜੋ ਹੈਲਪਲਾਈਨ ਸੈਂਟਰ ਵਿਚ ਆਪਣੀਆਂ ਸੇਵਾਵਾਂ ਦਿੰਦੀ ਹੈ। ਦੱਸ ਦੇਈਏ ਕਿ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਪਿਛਲੇ ਸਾਲ ਮੁੱਖ ਮੰਤਰੀ ਹੈਲਪਲਾਈਨ ਸੇਵਾ 1076 ਦੀ ਸ਼ੁਰੂਆਤ ਕੀਤੀ ਸੀ।
ਇਹ ਵੀ ਪੜ੍ਹੋ : ਦਿਲ ਦਾ ਦੌਰਾ ਪੈਣ ਨਾਲ ASI ਦੀ ਮੌਤ, ਰਿਪੋਰਟ ਆਈ ਕੋਰੋਨਾ ਪਾਜ਼ੇਟਿਵ