ਭਰਾ ਨੂੰ ਮਾਰਨ ਆਏ ਸਨ ਹਮਲਾਵਰ, ਗੋਲੀਬਾਰੀ ''ਚ 8 ਸਾਲਾ ਭੈਣ ਦੀ ਚਲੀ ਗਈ ਜਾਨ
Monday, Dec 02, 2024 - 12:32 AM (IST)
ਮੇਰਠ (ਭਾਸ਼ਾ) : ਮੇਰਠ ਜ਼ਿਲ੍ਹੇ ਦੇ ਸਰਧਾਨਾ ਥਾਣਾ ਖੇਤਰ ਦੇ ਇਕ ਪਿੰਡ ਵਿਚ ਐਤਵਾਰ ਦੇਰ ਸ਼ਾਮ 8 ਸਾਲਾ ਬੱਚੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਮੁਤਾਬਕ ਸਰਧਾਨਾ ਥਾਣਾ ਖੇਤਰ ਦੇ ਪਿੰਡ ਕਾਲਿੰਦੀ 'ਚ ਦੇਰ ਸ਼ਾਮ ਆਫੀਆ (8) ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਲੜਕੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਅਤੇ ਹਮਲਾਵਰਾਂ ਦੀ ਭਾਲ ਸ਼ੁਰੂ ਕਰ ਦਿੱਤੀ।
ਸਰਧਾਨਾ ਥਾਣੇ ਦੇ ਐੱਸਐੱਚਓ ਪ੍ਰਤਾਪ ਸਿੰਘ ਨੇ ਦੱਸਿਆ ਕਿ ਹਮਲਾਵਰ ਆਫੀਆ ਦੇ ਭਰਾ ਸਾਹਿਲ (25) ਨੂੰ ਮਾਰਨ ਲਈ ਆਏ ਸਨ ਪਰ ਉਨ੍ਹਾਂ ਦੀ ਗੋਲੀਬਾਰੀ ਦੌਰਾਨ ਲੜਕੀ ਸਾਹਮਣੇ ਆ ਗਈ ਅਤੇ ਸਿੱਧੀ ਛਾਤੀ ਵਿਚ ਗੋਲੀ ਲੱਗਣ ਕਾਰਨ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਮ੍ਰਿਤਕ ਦੇ ਭਰਾ ਸਾਹਿਲ ਦਾ ਕਰੀਬ ਦੋ ਸਾਲ ਪਹਿਲਾਂ ਪਿੰਡ ਦੇ ਕੁਝ ਲੋਕਾਂ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ।
ਇਹ ਵੀ ਪੜ੍ਹੋ : 15 ਸਾਲਾਂ 'ਚ 200 HIV ਪਾਜ਼ੇਟਿਵ ਦੇ ਹੋਏ ਵਿਆਹ, ਪੈਦਾ ਹੋਏ 64 ਬੱਚਿਆਂ 'ਚੋਂ 62 ਸਿਹਤਮੰਦ
ਇਸੇ ਝਗੜੇ ਕਾਰਨ ਅੱਜ ਸ਼ਾਮ ਹਮਲਾਵਰ ਸਾਹਿਲ ਨੂੰ ਮਾਰਨ ਲਈ ਆਏ ਸਨ ਪਰ ਗੋਲੀਬਾਰੀ ਦੌਰਾਨ ਸਾਹਿਲ ਦੀ ਛੋਟੀ ਭੈਣ ਆਫੀਆ ਸਾਹਮਣੇ ਆ ਗਈ ਅਤੇ ਗੋਲੀ ਉਸ ਦੀ ਛਾਤੀ ਵਿਚ ਜਾ ਲੱਗੀ। ਹਸਪਤਾਲ ਲਿਜਾਂਦੇ ਸਮੇਂ ਆਫੀਆ ਦੀ ਮੌਤ ਹੋ ਗਈ। ਐੱਸਐੱਚਓ ਨੇ ਦੱਸਿਆ ਕਿ ਘਟਨਾ ਵਿਚ 2 ਨੌਜਵਾਨਾਂ ਦੇ ਨਾਂ ਸਾਹਮਣੇ ਆਏ ਹਨ, ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8