8 ਸਾਲ ਦੇ ਬੱਚੇ ''ਤੇ ਅਵਾਰਾ ਕੁੱਤਿਆ ਨੇ ਕੀਤਾ ਹਮਲਾ, ਮੌਤ

09/18/2017 3:31:44 PM

ਠਾਣੇ— ਇੱਥੇ ਭਿਵੰਡੀ 'ਚ ਅਵਾਰਾ ਕੁੱਤਿਆਂ ਦੇ ਬੁਰੀ ਤਰ੍ਹਾਂ ਨਾਲ 8 ਸਾਲ ਦੇ ਇਕ ਬੱਚੇ ਨੂੰ ਵੱਡਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲਸ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਬੱਚਾ ਭਿਵੰਡੀ ਦੇ ਫੁਗਾਓਂ ਖੇਤਰ ਦਾ ਰਹਿਣ ਵਾਲਾ ਸੀ। ਉਹ ਐਤਵਾਰ ਦੁਪਹਿਰ ਨੂੰ ਘਰ ਨੇੜੇ ਇਕ ਦੋਸਤ ਨਾਲ ਟਹਿਲ ਰਿਹਾ ਸੀ, ਉਦੋਂ ਉਸ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਉੱਥੇ ਬੈਠੇ ਕੁੱਤਿਆਂ ਦੇ ਝੁੰਡ ਉੱਪਰ ਡਿੱਗ ਗਿਆ।
ਅਧਿਕਾਰੀ ਨੇ ਦੱਸਿਆ ਕਿ ਕੁੱਤਿਆਂ ਨੇ ਬੱਚੇ ਨੂੰ ਬੁਰੀ ਤਰ੍ਹਾਂ ਕੱਟ ਲਿਆ। ਬੱਚੇ ਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ ਪਰ ਉਸ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਠਾਣੇ ਦੇ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਪਰ ਡਾਕਟਰਾਂ ਨੇ ਬੱਚੇ ਨੂੰ ਮ੍ਰਿਤ ਐਲਾਨ ਕਰ ਦਿੱਤਾ। ਅਧਿਕਾਰੀ ਨੇ ਦੱਸਿਆ ਕਿ ਸ਼ਹਿਰ ਪੁਲਸ ਨੇ ਹਾਦਸੇ ਕਾਰਨ ਹੋਈ ਮੌਤ ਦਾ ਮਾਮਲਾ ਦਰਜ ਕਰ ਲਿਆ ਹੈ।


Related News