ਦਿੱਲੀ ਪੁਲਸ ''ਚ ਵੱਡਾ ਫੇਰਬਦਲ, 8 ਆਈ.ਪੀ.ਐੱਸ. ਅਫਸਰਾਂ ਦਾ ਤਬਾਦਲਾ

01/13/2021 2:36:46 AM

ਨਵੀਂ ਦਿੱਲੀ - ਦਿੱਲੀ ਪੁਲਸ ਵਿੱਚ ਮੰਗਲਵਾਰ ਨੂੰ ਵੱਡਾ ਫੇਰਬਦਲ ਕੀਤਾ ਗਿਆ। ਇੱਥੇ 8 ਆਈ.ਪੀ.ਐੱਸ. ਅਫਸਰਾਂ ਦਾ ਤਬਾਦਲਾ ਕੀਤਾ ਗਿਆ ਹੈ। ਜਾਰੀ ਹੁਕਮ ਵਿੱਚ ਦੋ ਮਹਿਲਾ ਆਈ.ਪੀ.ਐੱਸ. ਅਧਿਕਾਰੀਆਂ ਦਾ ਵੀ ਜ਼ਿਕਰ ਹੈ। ਇਨ੍ਹਾਂ ਵਿੱਚ 2009 ਬੈਚ ਦੀ ਆਈ.ਪੀ.ਐੱਸ. ਵਿਜਯੰਤਾ ਆਰਿਆ ਅਤੇ 2011 ਬੈਚ ਦੀ ਮਹਿਲਾ ਆਈ.ਪੀ.ਐੱਸ. ਅਧਿਕਾਰੀ ਉਸ਼ਾ ਰੰਗਰਾਨੀ ਦਾ ਨਾਮ ਵੀ ਸ਼ਾਮਲ ਹੈ।
ਇਹ ਵੀ ਪੜ੍ਹੋ- ਪ੍ਰਿਯੰਕਾ ਗਾਂਧੀ ਦੇ ਜਨਮਦਿਨ 'ਤੇ ਰਾਹੁਲ ਗਾਂਧੀ ਨੇ ਸ਼ੇਅਰ ਕੀਤੀ ਬਚਪਨ ਦੀ ਫੋਟੋ

ਨਾਰਥ ਵੈਸਟ ਦਿੱਲੀ ਦੀ ਡੀ.ਸੀ.ਪੀ. ਵਿਜਯੰਤਾ ਆਰਿਆ ਨੂੰ EOW ਭੇਜਿਆ ਗਿਆ ਹੈ, ਜਦੋਂ ਕਿ ਉਸ਼ਾ ਰੰਗਨਾਨੀ ਨੂੰ ਡੀ.ਸੀ.ਪੀ. ਨਾਰਥ ਵੈਸਟ ਬਣਾਇਆ ਗਿਆ ਹੈ। ਆਈ.ਪੀ.ਐੱਸ. ਪ੍ਰੇਮਨਾਥ ਨੂੰ ਪ੍ਰਮੋਸ਼ਨ ਦੇ ਨਾਲ ਜੁਆਇੰਟ ਸੀ.ਪੀ. ਸਾਈਬਰ ਸੈੱਲ ਦੀ ਜ਼ਿੰਮੇਦਾਰੀ ਸੌਂਪੀ ਗਈ ਹੈ। ਬੀ.ਕੇ. ਸਿੰਘ ਨੂੰ ਵੀ ਤਰੱਕੀ ਦੇ ਕੇ ਜੁਆਇੰਟ ਸੀ.ਪੀ. ਕ੍ਰਾਈਮ ਬਣਾਇਆ ਗਿਆ ਹੈ।
ਇਹ ਵੀ ਪੜ੍ਹੋ- ਯੂ.ਪੀ. 'ਚ ਟੀਕਾਕਰਣ ਲਈ ਨਿਯਮ ਤੈਅ, ਰਜਿਸਟ੍ਰੇਸ਼ਨ ਅਤੇ ਫੋਟੋ ਆਈ.ਡੀ. ਲਾਜ਼ਮੀ

ਇਸ ਤੋਂ ਇਲਾਵਾ ਸਮੀਰ ਸ਼ਰਮਾ, ਪ੍ਰਸ਼ਾਂਤ ਪ੍ਰੀਅ ਗੌਤਮ, ਅਜੈ ਕ੍ਰਿਸ਼ਣ ਸ਼ਰਮਾ ਅਤੇ ਰਜਨੀਸ਼ ਗੁਪਤਾ ਨੂੰ ਨਵਾਂ ਚਾਰਜ ਸੌਂਪਿਆ ਗਿਆ ਹੈ। ਦੱਸ ਦਈਏ ਕਿ ਬੀਤੇ ਸਾਲ ਸਤੰਬਰ ਵਿੱਚ ਵੀ ਦਿੱਲੀ ਦੇ 6 ਆਈ.ਪੀ.ਐੱਸ. ਅਫਸਰਾਂ ਦਾ ਤਬਾਦਲਾ ਕੀਤਾ ਗਿਆ ਸੀ। ਤਬਾਦਲਿਆਂ ਦੀ ਸੂਚੀ ਵਿੱਚ ਸ਼ਾਮਲ ਸਾਰੇ ਅਧਿਕਾਰੀ ਸੀਨੀਅਰ ਆਈ.ਪੀ.ਐੱਸ. ਸਨ। ਇਨ੍ਹਾਂ ਵਿੱਚ ਰੇਂਜ ਅਤੇ ਜ਼ੋਨ ਦੇ ਸੀ.ਪੀ. ਵੀ ਸ਼ਾਮਲ ਸਨ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


Inder Prajapati

Content Editor

Related News