ਕੈਮੀਕਲ ਫੈਕਟਰੀ 'ਚ ਲੱਗੀ ਅੱਗ ਨਾਲ 8 ਲੋਕ ਜ਼ਖ਼ਮੀ, ਇੱਕ ਦੀ ਹਾਲਤ ਗੰਭੀਰ
Sunday, Dec 13, 2020 - 01:53 AM (IST)
ਸੰਗਾਰੈੱਡੀ : ਹੈਦਰਾਬਾਦ ਦੇ ਇੰਡਸਟ੍ਰੀਅਲ ਏਰੀਆ ਵਿੱਚ ਸ਼ਨੀਵਾਰ ਨੂੰ ਇੱਕ ਕੈਮੀਕਲ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ, ਜਿਸ ਵਿੱਚ 8 ਲੋਕ ਜ਼ਖ਼ਮੀ ਹੋ ਗਏ, ਜਦੋਂ ਕਿ ਇੱਕ ਹੀ ਸਥਿਤੀ ਗੰਭੀਰ ਹੈ। ਸੰਗਾਰੈੱਡੀ ਜ਼ਿਲ੍ਹੇ ਦੇ ਬੋੱਲਾਰਮ ਉਦਯੋਗਿਕ ਖੇਤਰ ਦੇ ਵਿੰਧਿਅ ਆਰਗੇਨਿਕਸ ਫੈਕਟਰੀ ਵਿੱਚ ਦੁਪਹਿਰ ਡੇਢ ਵਜੇ ਅੱਗ ਲੱਗਣ ਦੀ ਸੂਚਨਾ ਮਿਲੀ। ਫੈਕਟਰੀ ਤੋਂ ਕਾਲੇ ਧੂੰਆ ਉੱਡਦਾ ਦੇਖ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਅੱਗ ਦੀ ਵਜ੍ਹਾ ਦਾ ਖੁਲਾਸਾ ਨਹੀਂ
ਧਮਾਕੇ ਵਾਲੀ ਥਾਂ 'ਤੇ ਮੌਜੂਦ ਇੱਕ ਪੁਲਸ ਅਧਿਕਾਰੀ ਨੇ ਕਿਹਾ, ਜ਼ਖ਼ਮੀਆਂ ਦਾ ਮਮਤਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਮਾਮਲਾ ਦਰਜ ਕਰ ਜਾਂਚ ਕਰਾਂਗੇ ਕਿ ਕਿਸ ਤਰ੍ਹਾਂ ਦੀ ਗਲਤੀ ਹੋਈ ਹੈ। ਅਧਿਕਾਰੀ ਨੇ ਕਿਹਾ ਕਿ ਇੱਕ ਚਸ਼ਮਦੀਦ ਗਵਾਹ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ, ਫੈਕਟਰੀ ਵਿੱਚ ਕੋਈ ਵੀ ਵਿਅਕਤੀ ਨਹੀਂ ਫੱਸਿਆ ਹੈ।
ਭਾਰਤ ਅਤੇ ਬੰਗਲਾਦੇਸ਼ ਵਿਚਾਲੇ 55 ਸਾਲ ਬਾਅਦ ਰੇਲ ਮਾਰਗ ਹੋਵੇਗਾ ਬਹਾਲ
TRS ਵਿਧਾਇਕ ਨੇ ਲਿਆ ਜਾਇਜਾ
ਇਸ ਦੌਰਾਨ ਤੇਲੰਗਾਨਾ ਰਾਸ਼ਟਰ ਕਮੇਟੀ (ਟੀ.ਆਰ.ਐੱਸ.) ਪਾਟਨਚੇਰੁਵੁ ਦੇ ਵਿਧਾਇਕ ਮਹਿਪਾਲ ਰੈੱਡੀ ਨੇ ਦਾਅਵਾ ਕੀਤਾ ਕਿ ਜ਼ਖ਼ਮੀ ਮਜ਼ਦੂਰ ਸੁਰੱਖਿਅਤ ਹਨ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ। ਰੈੱਡੀ ਨੇ ਕਿਹਾ, ਮਮਤਾ ਹਸਪਤਾਲ ਦੇ ਡਾਕਟਰ ਪੀੜਤਾਂ ਦਾ ਇਲਾਜ ਕਰ ਰਹੇ ਹਨ। ਸਥਾਨਕ ਨੇਤਾ, ਮਾਲ ਅਤੇ ਪੁਲਸ ਅਧਿਕਾਰੀ ਹਰ ਸੰਭਵ ਮਦਦ ਕਰ ਰਹੇ ਹਨ।
ਇਸ ਸੂਬੇ ਦੇ ਮੁੱਖ ਮੰਤਰੀ ਨੇ ਕਿਸਾਨਾਂ ਨੂੰ ਦਿੱਤੀ ਵੱਡੀ ਰਾਹਤ, ਕੀਤਾ ਇਹ ਐਲਾਨ
ਹਾਦਸੇ ਦੀ ਜ਼ਿੰਮੇਦਾਰ ਕੰਪਨੀ ਪ੍ਰਬੰਧਨ!
ਸਥਾਨਕ ਵਿਧਾਇਕ ਮਹਿਪਾਲ ਰੈੱਡੀ ਨੇ ਇਸ ਹਾਦਸੇ ਲਈ ਕੰਪਨੀ ਦੇ ਪ੍ਰਬੰਧਨ ਨੂੰ ਜ਼ਿੰਮੇਦਾਰ ਠਹਿਰਾਇਆ। ਰੈੱਡੀ ਨੇ ਕਿਹਾ, ਕੰਪਨੀ ਸੁਰੱਖਿਆ ਸਾਵਧਾਨੀ ਵਰਤਣ ਵਿੱਚ ਅਸਫਲ ਰਹੀ। ਉਹ ਨਿਯਮ ਦਾ ਪਾਲਣ ਕੀਤੇ ਬਿਨਾਂ ਕੰਪਨੀ ਚਲਾ ਰਹੇ ਸਨ। ਹਾਲਾਂਕਿ ਉਹ ਲਾਪਰਵਾਹੀ ਵਰਤ ਰਹੇ ਸਨ, ਇਸ ਲਈ ਅਸੀਂ ਉਨ੍ਹਾਂ ਖ਼ਿਲਾਫ਼ ਕਾਰਵਾਈ ਕਰਾਂਗੇ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।