ਕਰਨਾਟਕ ’ਚ ਵਾਪਰਿਆ ਭਿਆਨਕ ਸੜਕ ਹਾਦਸਾ, 8 ਲੋਕਾਂ ਦੀ ਮੌਤ

Tuesday, May 24, 2022 - 09:46 AM (IST)

ਕਰਨਾਟਕ ’ਚ ਵਾਪਰਿਆ ਭਿਆਨਕ ਸੜਕ ਹਾਦਸਾ, 8 ਲੋਕਾਂ ਦੀ ਮੌਤ

ਹੁਬਲੀ- ਕਰਨਾਟਕ ਦੇ ਹੁਬਲੀ ਸ਼ਹਿਰ ’ਚ ਮੰਗਲਵਾਰ ਸਵੇਰੇ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਹੁਬਲੀ ਸ਼ਹਿਰ ਦੇ ਬਾਹਰੀ ਇਲਾਕੇ ’ਚ ਇਕ ਯਾਤਰੀ ਬੱਸ ਅਤੇ ਇਕ ਲਾਰੀ ਵਿਚਕਾਰ ਟੱਕਰ ਹੋ ਗਈ, ਜਿਸ ਕਾਰਨ 8 ਲੋਕਾਂ ਦੀ ਮੌਤ ਹੋ ਗਈ ਅਤੇ 25 ਜ਼ਖਮੀ ਹੋ ਗਏ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਜ਼ਖਮੀਆਂ ਦਾ ਹੁਬਲੀ ਦੇ ਕੇ. ਆਈ. ਐਮ. ਐਸ.  ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਦੋਵਾਂ ਵਾਹਨਾਂ ਦੇ ਡਰਾਈਵਰਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।

PunjabKesari

ਪੁਲਸ ਮੁਤਾਬਕ ਯਾਤਰੀ ਬੱਸ ਕੋਲਹਾਪੁਰ ਤੋਂ ਬੈਂਗਲੁਰੂ ਜਾ ਰਹੀ ਸੀ ਤਾਂ ਅੱਧੀ ਰਾਤ 12:30 ਤੋਂ 1 ਵਜੇ ਦੇ ਵਿਚਕਾਰ ਧਾਰਵਾੜ ਵੱਲ ਜਾ ਰਹੀ ਲਾਰੀ ਨਾਲ ਟਕਰਾ ਗਈ, ਜਦੋਂ ਬੱਸ ਡਰਾਈਵਰ ਨੇ ਇਕ ਟਰੈਕਟਰ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਜਿਸ ਕਾਰਨ ਇਹ ਹਾਦਸਾ ਵਾਪਰ ਗਿਆ। ਪੁਲਸ ਨੇ ਘਟਨਾ ਸਬੰਧੀ FIR ਦਰਜ ਕਰ ਲਈ ਗਈ ਹੈ।


author

Tanu

Content Editor

Related News